ਵਾਸ਼ਿੰਗਟਨ-ਬੀਤੇ ਦਿਨੀਂ ਅਮਰੀਕੀ ਖ਼ੁਫ਼ੀਆ ਏਜੰਸੀ (ਸੀ. ਆਈ. ਏ.) ਦੇ ਇੱਕ ਸਾਬਕਾ ਕਾਰਜਕਾਰੀ ਨਿਰਦੇਸ਼ਕ ਮਾਈਕਲ ਮੋਰੇਲ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਅਫ਼ਗਾਨਿਸਤਾਨ ’ਚੋਂ ਜਿਸ ਤਰ੍ਹਾਂ ਅਮਰੀਕੀ ਫੌਜੀਆਂ ਦੀ ਵਾਪਸੀ ਹੋਈ ਹੈ, ਉਸ ਨੇ ਪੂਰੀ ਦੁਨੀਆ ਦੇ ਜੇਹਾਦੀਆਂ ਨੂੰ ਪ੍ਰੇਰਿਤ ਕੀਤਾ ਹੈ।’’ ਉਨ੍ਹਾਂ ਅੱਗੇ ਕਿਹਾ ਕਿ ਅਮਰੀਕੀ ਫੌਜਾਂ ਦੀ ਵਾਪਸੀ ਤੋਂ ਬਾਅਦ ਤਾਲਿਬਾਨ ਕਹਿ ਰਿਹਾ ਹੈ, ਅਸੀਂ ਨਾ ਸਿਰਫ ਅਮਰੀਕਾ ਨੂੰ ਹਰਾਇਆ ਹੈ, ਸਗੋਂ ਨਾਟੋ ਨੂੰ ਵੀ ਹਰਾਇਆ ਹੈ।
ਉਹ ਖੁਸ਼ੀ ਮਨਾ ਰਹੇ ਹਨ ਕਿ ਉਨ੍ਹਾਂ ਨੇ ਦੁਨੀਆ ਦੀ ਸਭ ਤੋਂ ਸ਼ਕਤੀਸ਼ਾਲੀ ਫੌਜ ਨੂੰ ਹਰਾ ਦਿੱਤਾ ਹੈ। ਪਿਛਲੇ ਹਫਤੇ ਇੱਕ ਚੋਟੀ ਦੇ ਅਮਰੀਕੀ ਜਨਰਲ ਨੇ ਕਿਹਾ ਸੀ ਕਿ ਤਾਲਿਬਾਨ ਦੇ ਹਮਲੇ ਦੇ ਮੱਦੇਨਜ਼ਰ ਅਫ਼ਗਾਨ ਫੌਜ ਬਹੁਤ ਤੇਜ਼ੀ ਨਾਲ ਡਿੱਗੀ। ਅਫ਼ਗਾਨਿਸਤਾਨ ’ਚ ਅਮਰੀਕਾ ਦੀ ਭੂਮਿਕਾ ਸ਼ੱਕ ਦੇ ਘੇਰੇ ’ਚ ਆ ਗਈ ਹੈ। ਜੁਆਇੰਟ ਚੀਫਸ ਆਫ ਸਟਾਫ ਦੇ ਚੇਅਰਮੈਨ ਜਨਰਲ ਮਾਰਕ ਮਿਲੇ ਨੇ ਕਿਹਾ : ‘ਅਫ਼ਗਾਨ ਫੌਜ ਦਾ ਪਤਨ ਬਹੁਤ ਤੇਜ਼ੀ ਨਾਲ ਹੋਇਆ, ਜੋ ਸਾਰਿਆਂ ਲਈ ਬਹੁਤ ਹੈਰਾਨਕੁੰਨ ਸੀ।’ ਮਿਲੇ ਨੇ ਅੱਗੇ ਚਿਤਾਵਨੀ ਦਿੱਤੀ ਕਿ ਅਮਰੀਕੀ ਫੌਜੀਆਂ ਦੀ ਵਾਪਸੀ ਤੋਂ ਬਾਅਦ ਭਵਿੱਖ ’ਚ ਅਫ਼ਗਾਨਿਸਤਾਨ ’ਚ ਗ੍ਰਹਿ ਯੁੱਧ ਸ਼ੁਰੂ ਹੋ ਸਕਦਾ ਹੈ।
Comment here