ਕਾਬੁਲ-ਬੀਤੇ ਦਿਨੀਂ ਅਫਗਾਨਿਸਤਾਨ ਦੀ ਰਾਜਧਾਨੀ ਵਿਚ ਸੈਂਕੜੇ ਲੋਕਾਂ ਨੇ ਬੰਦ ਪਏ ਅਮਰੀਕੀ ਦੂਤਘਰ ਵੱਲ ਕੂਚ ਕੀਤਾ ਅਤੇ ਦੇਸ਼ ਦੀ ਪਾਬੰਦੀਸ਼ੁਦਾ ਕੀਤੀ ਗਈ ਜਾਇਦਾਦ ਨੂੰ ਜਾਰੀ ਕੀਤੇ ਜਾਣ ਦੀ ਮੰਗ ਕੀਤੀ। ਪ੍ਰਦਰਸ਼ਨਕਾਰੀਆਂ ਦੇ ਹੱਥਾਂ ਵਿਚ ਬੈਨਰ ਸਨ, ਜਿਨ੍ਹਾਂ ਦੇ ਲਿਖਿਆ ਸੀ ਕਿ ਸਾਨੂੰ ਖਾਣਾ ਦਿਓ ਅਤੇ ਰੋਕ ਦਿੱਤਾ ਗਿਆ ਸਾਡਾ ਧਨ ਸਾਨੂੰ ਦਿਓ। ਪ੍ਰਦਰਸ਼ਨਕਾਰੀਆਂ ਨਾਅਰੇ ਲਗਾ ਰਹੇ ਸਨ ਕਿ ਸੱਤਾਧਿਰ ਤਾਲਿਬਾਨ ਨੇ ਉਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕਰ ਰੱਖੀ ਸੀ। ਮੱਧ ਅਗਸਤ ਵਿਚ ਤਾਲਿਬਾਨ ਦੇ ਸੱਤਾ ’ਤੇ ਕਾਬਜ਼ ਹੋਣ ਤੋਂ ਬਾਅਦ ਅਫਗਾਨਿਸਤਾਨ ਲਈ ਕੌਮਾਂਤਰੀ ਵਿੱਤੀ ਸਹਾਇਤਾ ਬਰਖ਼ਾਸਤ ਕਰ ਦਿੱਤੀ ਗਈ ਸੀ ਅਤੇ ਵਿਦੇਸ਼ ਖਾਸ ਕਰ ਕੇ ਅਮਰੀਕਾ ਵਿਚ ਦੇਸ਼ ਦੀ ਅਰਬਾਂ ਡਾਲਰ ਦੀ ਜਾਇਦਾਦ ’ਤੇ ਲੋਕ ਲਗਾ ਦਿੱਤੀ ਗਈ ਸੀ। ਪਹਿਲਾਂ ਤੋਂ ਮੁਸ਼ਕਲ ਸਥਿਤੀ ਦਾ ਸਾਹਮਣਾ ਕਰ ਰਹੀ ਅਫਗਾਨਿਸਤਾਨ ਦੀ ਆਰਥਿਕਤਾ ਗ੍ਰਾਂਟ ਰੁੱਕ ਜਾਣ ਨਾਲ ਬੁਰੀ ਤਰ੍ਹਾਂ ਤਬਾਹ ਹੋ ਗਈ ਹੈ ਅਤੇ ਸਹਾਇਤਾ ਸੰਗਠਨਾਂ ਨੇ ਦੇਸ਼ ਵਿਚ ਭਾਰੀ ਮਨੁੱਖੀ ਤ੍ਰਾਸਦੀ ਪੈਦਾ ਹੋਣ ਦੀ ਚਿਤਾਵਨੀ ਦਿੱਤੀ ਹੈ।
ਅਮਰੀਕੀ ਸੰਸਦ ਮੈਂਬਰ ਨੇ ਬਾਈਡੇਨ ਪ੍ਰਸ਼ਾਸਨ ਨੂੰ ਅਫਗਾਨ ਦਾ ਰਕਮ ਜਾਰੀ ਕਰਨ ਦੀ ਕੀਤੀ ਬੇਨਤੀ
ਅਮਰੀਕੀ ਸੰਸਦ ਮੈਂਬਰਾਂ ਨੇ ਬਾਈਡੇਨ ਪ੍ਰਸ਼ਾਸਨ ਨੂੰ ਅਫਗਾਨਿਸਤਾ ਦੇ ਕੇਂਦਰੀ ਬੈਂਕ ਦੇ ਭੰਡਾਰ ਨੂੰ 9.4 ਬਿਲੀਅਨ ਡਾਲਰ ਦੀ ਰਕਮ ਤੋਂ ਮੁਕਤ ਕਰਨ ਦੀ ਬੇਨਤੀ ਕੀਤੀ ਹੈ। ਰਾਸ਼ਟਰਪਤੀ ਨੂੰ ਲਿਖੇ ਪੱਤਰ ਵਿਚ ਡੈਮੋਕ੍ਰੇਟਿਕ ਯੂ. ਐੱਸ. ਹਾਊਸ ਦੇ ਮੈਂਬਰਾਂ ਨੇ ਕਿਹਾ ਕਿ ਉਹ ਅਮਰੀਕੀ ਸਹਿਯੋਗੀਆਂ ਅਤੇ ਮਨੁੱਖੀ ਮਾਹਿਰਾਂ ਨਾਲ ਖੜੇ ਹਨ, ਜੋ ਸੰਯੁਕਤ ਰਾਜ ਅਮਰੀਕਾ ਤੋਂ ਸਖਤ ਆਰਥਿਕ ਉਪਾਵਾਂ ਤੋਂ ਬਚਣ ਦੀ ਬੇਨਤੀ ਕਰਦੇ ਹਨ ਤੇ ਸਿੱਧੇ ਅਫਗਾਨ ਪਰਿਵਾਰਾਂ ਅਤੇ ਬੱਚਿਆਂ ਨੂੰ ਨੁਕਸਾਨ ਪਹੁੰਚਾਉਣਗੇ।
Comment here