ਸਿਆਸਤਖਬਰਾਂਦੁਨੀਆ

ਅਫਗਾਨ ਕੋਲ ਸਾਡੇ ਜਿਹਾ ਪੀ ਐਮ ਨਹੀਂ – ਬਬੀਤਾ ਫੋਗਾਟ

ਨਵੀਂ ਦਿੱਲੀ-ਅਫਗਾਨਿਸਤਾਨ ਦੇ ਵਿਗੜੇ ਮਹੌਲ ਤੇ ਦੁਨੀਆ ਭਰ ਵਿੱਚ ਸਿਆਸਤ ਗਰਮਾਈ ਹੋਈ ਹੈ, ਹਰ ਕੋਈ ਆਪਣੇ ਆਪਣੇ ਤਰੀਕੇ ਨਾਲ ਅਲੋਚਨਾ ਤੇ ਪੱਖ ਚ ਗੱਲ ਕਰ ਰਿਹਾ ਹੈ। ਭਾਰਤੀ ਪਹਿਲਵਾਨ ਬਬੀਤਾ ਫੋਗਾਟ  ਨੇ ਅਫਗਾਨਿਸਤਾਨ ਵਿਚ ਮੌਜੂਦਾ ਸਥਿਤੀ ਬਾਰੇ ਇੱਕ ਟਵੀਟ ਕੀਤਾ ਹੈ। ਆਪਣੇ ਟਵੀਟ ਵਿੱਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸ਼ੰਸਾ ਕੀਤੀ ਹੈ।
ਬਬੀਤਾ ਫੋਗਾਟ ਨੇ ਅਫਗਾਨਿਸਤਾਨ ਦੀ ਸਥਿਤੀ ‘ਤੇ ਟਵੀਟ ਕਰਦਿਆਂ ਕਿਹਾ, “ਅਫਗਾਨਿਸਤਾਨ ਵਿੱਚ ਸਸਤਾ ਪੈਟਰੋਲ, ਸਸਤਾ ਡੀਜ਼ਲ ਅਤੇ ਸਸਤਾ ਪਿਆਜ਼ ਵੀ ਸੀ ਪਰ ਨਰਿੰਦਰ ਮੋਦੀ ਵਰਗਾ ਨੇਤਾ ਨਹੀਂ ਸੀ।” ਉਨ੍ਹਾਂ ਦਾ ਇਹ ਟਵੀਟ ਸੋਸ਼ਲ ਮੀਡੀਆ ‘ਤੇ ਜ਼ਬਰਦਸਤ ਵਾਇਰਲ ਹੋ ਰਿਹਾ ਹੈ।  ਅਸਲ ਵਿੱਚ ਫੋਗਾਟ ਨੇ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸੇ ਵੀ ਨੇਤਾ ਨੂੰ ਆਪਣੇ ਲੋਕਾਂ ਨੂੰ ਮੁਸੀਬਤ ਚ ਛੱਡ ਕੇ ਭਜਣਾ ਨਹੀਂ ਚਾਹੀਦਾ, ਜਿਵੇਂ ਅਫਗਾਨ ਦੇ ਸਾਬਕਾ ਹੋ ਚੁਕੇ ਰਾਸ਼ਟਰਪਤੀ ਅਸ਼ਰਫ ਗਨੀ ਤਾਲਿਬਾਨਾਂ ਮੂਹਰੇ ਗੋਡੇ ਟੇਕ ਕੇ ਭੱਜ ਗਏ।

Comment here