ਕਾਬੁਲ-ਅਫਗਾਨਿਸਤਾਨ ਵਿਚ ਤਾਲਿਬਾਨ ਸਰਕਾਰ ਦਾ ਔਰਤਾਂ ਪ੍ਰਤੀ ਰਵੱਈਆ ਚਿੰਤਾਜਨਕ ਹੁੰਦਾ ਜਾ ਰਿਹਾ ਹੈ। ਅਫਗਾਨਿਸਤਾਨ ‘ਚ ਔਰਤਾਂ ਹੁਣ ਪਾਰਕ ਅਤੇ ਜਿਮ ‘ਚ ਨਹੀਂ ਜਾ ਸਕਣਗੀਆਂ। ਉਥੋਂ ਦੀ ਤਾਲਿਬਾਨ ਸਰਕਾਰ ਨੇ ਔਰਤਾਂ ਤੋਂ ਇਹ ਅਧਿਕਾਰ ਵੀ ਖੋਹ ਲਿਆ ਹੈ। ਕਿਹਾ ਜਾ ਰਿਹਾ ਹੈ ਕਿ ਇਸ ਦਿਸ਼ਾ ‘ਚ ਉਨ੍ਹਾਂ ‘ਤੇ ਕਈ ਪਾਬੰਦੀਆਂ ਵੀ ਲਗਾਈਆਂ ਜਾਣਗੀਆਂ। ਅਜੇ ਤੱਕ ਇਸ ਹੁਕਮ ਬਾਰੇ ਉਥੋਂ ਦੀ ਸਰਕਾਰ ਵੱਲੋਂ ਜ਼ਿਆਦਾ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।
ਤਾਲਿਬਾਨ ਸਰਕਾਰ ਦੇ ਬੁਲਾਰੇ ਨੇ ਸਿਰਫ ਇੰਨਾ ਹੀ ਕਿਹਾ ਹੈ ਕਿ ਹੁਣ ਤੋਂ ਪਾਰਕ ‘ਚ ਔਰਤਾਂ ਦੇ ਜਾਣ ‘ਤੇ ਕੁਝ ਪਾਬੰਦੀਆਂ ਲੱਗਣਗੀਆਂ। ਕਾਬੁਲ ਵਿੱਚ ਹੁਣ ਤੋਂ ਔਰਤਾਂ ਨੂੰ ਪਾਰਕ ਵਿੱਚ ਜਾਣ ਤੋਂ ਰੋਕਿਆ ਜਾ ਰਿਹਾ ਹੈ। ਉੱਥੇ ਹੀ ਔਰਤਾਂ ਦੇ ਨਾਲ-ਨਾਲ ਬੱਚਿਆਂ ਨੂੰ ਵੀ ਪਾਰਕ ‘ਚ ਖੇਡਣ ਨਹੀਂ ਦਿੱਤਾ ਜਾ ਰਿਹਾ। ਇਕ ਔਰਤ ਅਨੁਸਾਰ ਉਹ ਆਪਣੀ ਪੋਤੀ ਨਾਲ ਪਾਰਕ ਵਿਚ ਆਈ ਸੀ ਪਰ ਤਾਲਿਬਾਨ ਦੇ ਅਧਿਕਾਰੀਆਂ ਨੇ ਉਸ ਨੂੰ ਪਾਰਕ ਵਿਚ ਦਾਖਲ ਨਹੀਂ ਹੋਣ ਦਿੱਤਾ। ਇਸ ਕਾਰਨ ਉਸ ਨੂੰ ਘਰ ਪਰਤਣਾ ਪਿਆ। ਪਾਰਕ ਵਿੱਚ ਕੰਮ ਕਰ ਰਹੇ ਦੋ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਤਾਲਿਬਾਨ ਸਰਕਾਰ ਵੱਲੋਂ ਔਰਤਾਂ ਨੂੰ ਪਾਰਕ ਵਿੱਚ ਨਾ ਆਉਣ ਦੇਣ ਦੇ ਆਦੇਸ਼ ਮਿਲੇ ਹਨ।
ਇਸ ਤੋਂ ਪਹਿਲਾਂ ਵੀ ਤਾਲਿਬਾਨ ਨੇ ਔਰਤਾਂ ‘ਤੇ ਕਈ ਪਾਬੰਦੀਆਂ ਲਾਈਆਂ ਸਨ। ਭਾਵੇਂ ਗੱਲ ਉਸ ਦੇ ਦਫਤਰ ਵਿਚ ਕੰਮ ਕਰਨ ਦੀ ਹੋਵੇ ਜਾਂ ਘਰ ਨੂੰ ਇਕੱਲੇ ਛੱਡਣ ਦੀ ਹੋਵੇ।ਕੁਝ ਸਮਾਂ ਪਹਿਲਾਂ ਤਾਲਿਬਾਨ ਇੱਕ ਫ਼ਰਮਾਨ ਜਾਰੀ ਕਰ ਰਿਹਾ ਸੀ ਕਿ ਔਰਤਾਂ ਘਰ ਤੋਂ ਇਕੱਲੀਆਂ ਨਹੀਂ ਨਿਕਲਣਗੀਆਂ ਅਤੇ ਉਨ੍ਹਾਂ ਦੇ ਨਾਲ ਮਰਦ ਦਾ ਹੋਣਾ ਜ਼ਰੂਰੀ ਹੈ। ਇਸੇ ਤਰ੍ਹਾਂ ਤਾਲਿਬਾਨ ਨੇ ਵੀ ਆਪਣੇ ਉਸ ਆਦੇਸ਼ ਨੂੰ ਪਲਟ ਦਿੱਤਾ ਸੀ ਜਿੱਥੇ 1 ਮਾਰਚ ਤੱਕ ਸਾਰੀਆਂ ਕੁੜੀਆਂ ਲਈ ਹਾਈ ਸਕੂਲ ਖੋਲ੍ਹੇ ਜਾਣੇ ਸਨ।
Comment here