ਸਿਆਸਤਖਬਰਾਂਦੁਨੀਆ

ਅਫਗਾਨੀ ਲੋਕਾਂ ਲਈ ਇੱਕ ਕਰੋੜ ਯੂਰੋ ਦਾਨ ਕਰੇਗਾ ਨੀਦਰਲੈਂਡ

ਦੀ ਹੇਗ – ਤਾਲਿਬਾਨ ਦੇ ਅਫਗਾਨਿਸਤਾਨ ਦੇ ਕਬਜ਼ੇ ਮਗਰੋਂ ਹਾਲਾਤ ਚਿੰਤਾਜਨਕ ਬਣੇ ਹੋਏ ਹਨ। ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਤੀਨਿਧੀ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਵਿਚ ਲੱਗੇ ਹੋਏ ਹਨ। ਅਫਗਾਨਿਸਤਾਨ ਵਿਚ ਬੀਬੀਆਂ ਅਤੇ ਬੱਚੀਆਂ ਦੀ ਸੁਰੱਖਿਆ ਚਿੰਤਾ ਦਾ ਗੰਭੀਰ ਵਿਸ਼ਾ ਹਨ। ਇਸ ਦਰਮਿਆਨ ਨੀਦਰਲੈਂਡ ਸਰਕਾਰ ਅਫਗਨਿਸਤਾਨ ਵਿਚ ਭੋਜਨ, ਸਾਫ ਪਾਣੀ ਅਤੇ ਮੈਡੀਕਲ ਸਪਲਾਈ ਆਦਿ ਦੀ ਮਦਦ ਲਈ ਇਕ ਕਰੋੜ ਯੂਰੋ (ਕਰੀਬ 87 ਕਰੋੜ ਭਾਰਤੀ ਰੁਪਏ) ਦਾਨ ਕਰ ਰਹੀ ਹੈ। ਵਿਦੇਸ਼ ਮੰਤਰਾਲੇ ਨੇ ਜਾਣਕਾਰੀ ਦਿੱਤੀ ਹੈ ਕਿ ਦਾਨ ਰਾਸ਼ੀ ਅਫਗਾਨਿਸਤਾਨ ਮਨੁੱਖਤਾਵਾਦੀ ਫੰਡ ਨੂੰ ਦਿੱਤੀ ਜਾਵੇਗੀ, ਜਿਸ ਦੀ ਵਰਤੋਂ ਅਫਗਾਨਿਸਤਾਨ ਵਿਚ ਕੰਮ ਕਰ ਰਹੇ ਸੰਯੁਕਤ ਰਾਸ਼ਟਰ ਸੰਗਠਨ ਅਤੇ ਗੈਰ ਸਰਕਾਰੀ ਸੰਗਠਨ ਕਰ ਸਕਦੇ ਹਨ। ਵਿਦੇਸ਼ ਵਪਾਰ ਅਤੇ ਨਿਕਾਸ ਸਹਿਯੋਗ ਮੰਤਰੀ ਟਾਮ ਡੇਅ ਬਰੁਜਿਨ ਨੇ ਕਿਹਾ,”ਅਸੀਂ ਇਹਨਾਂ ਮੁਸ਼ਕਲ ਹਾਲਾਤ ਵਿਚ ਅਫਗਾਨਿਸਤਾਨ ਦੀ ਜਨਤਾ ਨੂੰ ਸਹਿਯੋਗ ਦੇਣਾ ਚਾਹੁੰਦੇ ਹਾਂ।” ਇਹ ਵੀ ਜਾਣਕਾਰੀ ਮਿਲੀ ਹੈ ਕਿ  ਇਕ ਜਹਾਜ਼ ਅਫਗਾਨਿਸਤਾਨ ਤੋਂ 160 ਯਾਤਰੀਆਂ ਲੈ ਕੇ ਐਤਵਾਰ ਨੂੰ ਨੀਦਰਲੈਂਡ ਪਹੁੰਚ ਚੁੱਕਿਆ ਹੈ। ਪਰ ਵਿਦੇਸ਼ ਮੰਤਰਾਲੇ ਨੇ ਅਫਗਾਨਿਸਤਾਨ ਤੋਂ ਲਿਆਂਦੇ ਗਏ ਲੋਕਾਂ ਦੀ ਨਾਗਰਿਕਤਾ ਨੂੰ ਉਜਾਗਰ ਨਹੀਂ ਕੀਤਾ।

Comment here