ਕਾਬੁਲ – ਅਫਗਾਨਿਸਤਾਨ ਵਿੱਚ ਤਾਲਿਬਾਨ ਦਾ ਰਾਜ ਸਥਾਪਤ ਹੋਣ ਮਗਰੋਂ ਅਮਰੀਕੀ ਫੌਜਾਂ ਦੇ ਜਾਣ ਤੋਂ ਬਾਅਦ ਤਾਲਿਬਾਨ ਵੱਲੋਂ ਕਾਬੁਲ ਹਵਾਈ ਅੱਡਾ ਬੰਦ ਕਰ ਦੇਣ ਕਾਰਨ ਡਰੇ ਲੋਕ ਗੁਆਂਢੀ ਮੁਲਕਾਂ ਦੀਆਂ ਸਰਹੱਦਾਂ ਵੱਲ ਵਹੀਰਾਂ ਘੱਤ ਰਹੇ ਹਨ। ਸਰਕਾਰ ਦੀ ਬਣਤਰ ਸਾਫ ਨਾ ਹੋਣ ਕਾਰਨ ਬਾਹਰੋਂ ਪੈਸੇ ਨਾ ਮਿਲਣ ਕਾਰਨ ਦੇਸ਼ ਦੀ ਹਾਲਤ ਖਰਾਬ ਹੋਈ ਪਈ ਹੈ। ਲੋਕ ਬੈਂਕਾਂ ਅੱਗੇ ਨੋਟ ਉਡੀਕ ਰਹੇ ਹਨ। ਖੈਬਰ ਦੱਰੇ ਕੋਲ ਤੋਰਖਾਮ ਪਾਕਿਸਤਾਨ ਵਿਚ ਜਾਣ ਦਾ ਪ੍ਰਮੁੱਖ ਰਾਹ ਹੈ । ਇਕ ਪਾਕਿਸਤਾਨੀ ਅਧਿਕਾਰੀ ਨੇ ਕਿਹਾ ਕਿ ਵੱਡੀ ਗਿਣਤੀ ਵਿਚ ਅਫਗਾਨੀ ਗੇਟ ਖੁੱਲ੍ਹਣ ਦੀ ਉਡੀਕ ਕਰ ਰਹੇ ਹਨ। ਈਰਾਨੀ ਸਰਹੱਦ ‘ਤੇ ਇਸਲਾਮ ਕਾਲਾ ਪੋਸਟ ‘ਤੇ ਵੀ ਹਜ਼ਾਰਾਂ ਅਫਗਾਨੀ ਖੜ੍ਹੇ ਹਨ। ਇਹ ਸਾਰੇ ਕੋਈ ਨਾ ਕੋਈ ਰਾਹ ਦੇਸ਼ ਤੋਂ ਬਾਹਰ ਜਾਣ ਲਈ ਮਿਲਣ ਦੀ ਉਡੀਕ ਵਿੱਚ ਹਨ।
Comment here