ਅਪਰਾਧਖਬਰਾਂਦੁਨੀਆ

ਅਫਗਾਨੀ ਮੀਡੀਆ ਅਧਿਕਾਰੀ ਦੇ ਕਤਲ ਦੀ ਅਮਰੀਕਾ ਵਲੋੰ ਅਲੋਚਨਾ

ਕਾਬੂਲ- ਇੱਥੇ ਤਾਲਿਬਾਨਾਂ ਨੇ ਸ਼ੁੱਕਰਵਾਰ ਨੂੰ ਅਫਗਾਨਿਸਤਾਨ ਸਰਕਾਰ ਦੇ ਮੀਡੀਆ ਤੇ ਸੂਚਨਾ ਅਧਿਕਾਰੀ ਦੀ ਹੱਤਿਆ ਕਰ ਦਿੱਤੀ। ਸੰਘੀ ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਸਰਕਾਰੀ ਮੀਡੀਆ ਤੇ ਸੂਚਨਾ ਕੇਂਦਰ ਦੇ ਮੁੱਖੀ ਦਾਵਾ ਖ਼ਾਨ ਮੇਨਾਪਾਲ ਦੀ ਹੱਤਿਆ ਕਰ ਦਿੱਤੀ ਗਈ ਹੈ। ਤਾਲਿਬਾਨ ਨੇ ਮੇਨਪਾਲ ਦਾ ਕਤਲ ਕਰਨ ਦੀ ਜ਼ਿੰਮੇਵਾਰੀ ਲਈ ਹੈ ਜਦਕਿ ਗ੍ਰਹਿ ਮੰਤਰਾਲਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅੱਤਵਾਦੀਆਂ ਨੇ ਸ਼ੁੱਕਰਵਾਰ ਦੀ ਨਮਾਜ਼ ਦੌਰਾਨ ਉਨ੍ਹਾਂ ਦਾ ਕਤਲ ਕਰ ਦਿੱਤਾ। ਦਾਵਾ ਖਾਨ ਨੇ 2015 ’ਚ ਕੰਧਾਰ ’ਚ ਅਫਗਾਨ ਸਰਕਾਰ ਦੇ ਮੀਡੀਆ ਵਿੰਗ ਦੇ ਮੁਖੀ ਦੇ ਰੂਪ ’ਚ ਕਾਰਜਭਾਰ ਸੰਭਾਲਿਆ ਅਤੇ 2016 ਤੋਂ 2020 ਤਕ ਉਪ ਰਾਸ਼ਟਰਪਤੀ ਦੇ ਬੁਲਾਰੇ ਦੇ ਰੂਪ ’ਚ ਕੰਮ ਕੀਤਾ ਸੀ। ਮੰਗਲਵਾਰ ਨੂੰ ਮੈਦਾਨ ਵਰਦਾਕ ਸੂਬੇ ਦੇ ਸੈਅਦ ਅਬਾਦ ਜ਼ਿਲ੍ਹੇ ਦੇ ਜ਼ਿਲ੍ਹਾ ਗਵਰਨਰ ਦੀ ਵੀ ਤਾਲਿਬਾਨ ਲੜਾਕੂਆਂ ਮੇ ਕਾਬੂਲ ’ਚ ਹੱਤਿਆ ਕਰ ਦਿੱਤੀ ਸੀ। ਗ੍ਰਹਿ ਮੰਤਰਾਲੇ ਦੇ ਬੁਲਾਰੇ ਮੀਰਵਾਇਸ ਸਟਾਨਿਕਜਈ ਨੇ ਕਿਹਾ, ਉਹ ਇਕ ਨੌਜਵਾਨ ਵਿਅਕਤੀ ਸੀ, ਜੋ ਦੁਸ਼ਮਨ ਦੇ ਗ਼ਲਤ ਜਾਣਕਾਰੀ ਦੇ ਬਾਵਜੂਦ ਪਹਾੜ ਦੀ ਤਰ੍ਹਾਂ ਖੜ੍ਹੇ ਸੀ, ਤੇ ਹਮੇਸ਼ਾ ਸ਼ਸ਼ਾਸਨ ਦੇ ਇਕ ਪ੍ਰਮੁੱਖ ਸਮਰਥਕ ਸੀ। ਮੇਨਾਪਾਲ ਨੇ ਅਫਗਾਨ ਰਾਸ਼ਟਰਪਤੀ ਅਸ਼ਰਾਫ ਗਨੀ ਦੀ ਆਊਟਰੀਚ ਟੀਮ ’ਚ ਬੁਲਾਰੇ ਦੇ ਰੂਪ ’ਚ ਵੀ ਕੰਮ ਕੀਤਾ ਸੀ। ਅਮਰੀਕੀ ਇੰਚਾਰਜ ਰਾਸ ਵਿਲਸਨ ਨੇ ਦੁਖ ਪ੍ਰਗਟ ਕਰਦੇ ਹੋਏ ਟਵਿਟਰ ’ਤੇ ਲਿਖਿਆ, ‘ਅਸੀਂ ਇਕ ਮਿੱਤਰ ਅਤੇ ਸਹਿਯੋਗੀ ਦਾਵਾ ਖਾਨ ਮੇਨਪਾਲ ਦੀ ਤਾਲਿਬਾਨ ਦੁਆਰਾ ਲਿਖਿਤ ਹੱਤਿਆ ਤੋਂ ਦੁਖੀ ਹਾਂ। ਮੇਨਪਾਲ ਦਾ ਕਰੀਅਰ ਅਫਗਾਨਿਸਤਾਨ ਬਾਰੇ ਸਾਰੇ ਅਫਗਾਨਾਂ ਨੂੰ ਸੱਚੀ ਜਾਣਕਾਰੀ ਪ੍ਰਦਾਨ ਕਰਨ ’ਤੇ ਕੇਂਦਰਿਤ ਸੀ। ਇਹ ਕਤਲ ਮਨੁੱਖੀ ਅਧਿਕਾਰ ਅਤੇ ਵਿਅਕਤੀ ਦੀ ਸੁਤੰਤਰਤਾ ਅਫਗਾਨਾਂ ਦਾ ਅਪਮਾਨ ਹਨ।

Comment here