ਕਾਬੁਲ– ਅਫ਼ਗਾਨਿਸਤਾਨ ਰੱਖਿਆ ਮੰਤਰਾਲੇ ਨੇ ਇੱਕ ਰਿਪੋਰਟ ਦਿੱਤੀ ਹੈ ਕਿ ਸੁਰੱਖਿਆ ਦਸਤਿਆਂ ਨਾਲ ਸੰਘਰਸ਼ ਦੌਰਾਨ 375 ਤਾਲਿਬਾਨ ਅੱਤਵਾਦੀ ਮਾਰੇ ਗਏ ਅਤੇ 193 ਹੋਰ ਜ਼ਖਮੀ ਹੋ ਗਏ। ਮੰਤਰਾਲੇ ਨੇ ਕਿਹਾ ਕਿ ਅਫ਼ਗਾਨਿਸਤਾਨ ਦੇ ਵੱਖ-ਵੱਖ ਸੂਬਿਆਂ ਵਿਚ ਮੁਹਿੰਮ ਚਲਾਈ ਗਈ, ਜਿਸ ’ਚ ਤਾਲਿਬਾਨ ਨੂੰ ਭਾਰੀ ਨੁਕਸਾਨ ਹੋਇਆ। ਇਕ ਵੱਡੇ ਖੇਤਰ ’ਤੇ ਵੀ ਫੌਜ ਨੇ ਕਬਜ਼ਾ ਕਰ ਲਿਆ। ਇਹ ਮੁਹਿੰਮ ਲੋਗਰ, ਨੂਰਿਸਤਾਨ, ਕੰਧਾਰ, ਹੇਰਾਤ, ਜਵਾਜਾਨ, ਬੱਲਖ, ਸਮਾਂਗਨ, ਹੇਲਮੰਦ, ਕਪਿਸਾ ਅਤੇ ਬਗਲਾਨ ਸੂਬਿਆਂ ਵਿਚ ਚਲਾਈ ਗਈ। ਦੂਜੇ ਪਾਸੇ ਤਾਲਿਬਾਨ ਦੇ ਬੁਲਾਰੇ ਜਬੀਉੱਲਾਹ ਮੁਜਾਹਿਦ ਨੇ ਹੇਲਮੰਦ ਸੂਬੇ ਵਿਚ ਸਮੂਹ ਦੇ ਅੱਤਵਾਦੀਆਂ ਦੇ ਮਾਰੇ ਜਾਣ ਤੋਂ ਇਨਕਾਰ ਕੀਤਾ ਤੇ ਦਾਅਵਾ ਕੀਤਾ ਕਿ ਅਫ਼ਗਾਨ ਸਰਕਾਰੀ ਦਸਤਿਆਂ ਦੇ ਹਵਾਈ ਹਮਲਿਆਂ ਵਿਚ ਆਮ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
ਅਫਗਾਨੀ ਫੌਜ ਨੇ ਪੌਣੇ ਚਾਰ ਸੌ ਤਾਲਿਬਾਨੀ ਅੱਤਵਾਦੀ ਮਾਰ ਮੁਕਾਏ

Comment here