ਅਪਰਾਧਸਿਆਸਤਖਬਰਾਂਦੁਨੀਆ

ਅਫਗਾਨੀ ਐਂਕਰ ਬੀਬੀਆਂ ਨੂੰ ਬੁਰਕੇ ਚ ਖਬਰਾਂ ਸੁਣਾਉਣ ਦੇ ਆਦੇਸ਼

ਕਾਬੁਲ-ਅਫਗਾਨਿਸਤਾਨ ਦੀ ਸੱਤਾ ਤੇ ਕਾਬਜ਼ ਤਾਲਿਬਾਨ ਸ਼ਾਸਕਾਂ ਵੱਲੋੰ ਔਰਤਾਂ ਦੇ ਖਿਲਾਫ ਲਗਾਤਾਰ ਸਖਤ ਫਰਮਾਨ ਜਾਰੀ ਕੀਤੇ ਜਾ ਰਹੇ ਹਨ, ਵਿਸ਼ਵ ਭਰ ਵਿੱਚ ਹੋ ਰਹੀ ਅਲੋਚਨਾ ਦੇ ਬਾਵਜੂਦ ਤਾਲਿਬਾਨੀ ਅਜੀਬੋ ਗਰੀਬ ਆਦੇਸ਼ਾਂ ਨੂੰ ਰੋਕ ਨਹੀਂ ਲੱਗ ਰਹੀ। ਹੁਣ ਇਥੇ ਤਾਲਿਬਾਨੀ ਸ਼ਾਸਕਾਂ ਨੇ ਟੀ.ਵੀ. ਚੈਨਲਾਂ ‘ਤੇ ਕੰਮ ਕਰਨ ਵਾਲੀਆਂ ਸਾਰੀਆਂ ਮਹਿਲਾ ਐਂਕਰਾਂ ਨੂੰ ਪ੍ਰੋਗਰਾਮ ਦੇ ਪ੍ਰਸਾਰਣ ਦੌਰਾਨ ਆਪਣੇ ਮੂੰਹ ਢਕਣ ਦਾ ਹੁਕਮ ਦਿੱਤਾ ਹੈ। ਦੇਸ਼ ਦੇ ਸਭ ਤੋਂ ਵੱਡੇ ਮੀਡੀਆ ਅਦਾਰੇ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ‘ਟੋਲੋ ਨਿਊਜ਼’ ਚੈਨਲ ਨੇ ਇਕ ਟਵੀਟ ‘ਚ ਦੱਸਿਆ ਕਿ ਤਾਲਿਬਾਨ ਦੇ ਆਚਰਣ, ਨੈਤਿਕਤਾ ਮੰਤਰਾਲਾ, ਸੂਚਨਾ ਅਤੇ ਸੱਭਿਆਚਾਰ ਮੰਤਰਾਲਾ ਦੇ ਬਿਨਾਂ ‘ਚ ਇਹ ਹੁਕਮ ਜਾਰੀ ਕੀਤਾ ਗਿਆ ਹੈ। ਚੈਨਲ ਮੁਤਾਬਕ, ਇਸ ਬਿਆਨ ‘ਚ ਕਿਹਾ ਗਿਆ ਹੈ ਕਿ ਇਹ ਹੁਕਮ ‘ਅੰਤਿਮ’ ਹੈ ਅਤੇ ਇਸ ‘ਚ ‘ਕੋਈ ਬਦਲਾਅ ਨਹੀਂ ਕੀਤਾ ਜਾ ਸਕਦਾ।’ ਇਹ ਬਿਆਨ ‘ਟੋਲੋ ਨਿਊਜ਼’ ਅਤੇ ਕਈ ਹੋਰ ਟੀ.ਵੀ. ਅਤੇ ਰੇਡੀਓ ਨੈੱਟਵਰਕ ਦੀ ਮਲਕੀਅਤ ਹੱਕ ਵਾਲੇ ਮੋਬੀ ਸਮੂਹ ਨੂੰ ਭੇਜਿਆ ਗਿਆ। ਟਵੀਟ ‘ਚ ਕਿਹਾ ਗਿਆ ਹੈ ਕਿ ਇਸ ਹੁਕਮ ਨੂੰ ਅਫਗਾਨਿਸਤਾਨ ਦੇ ਹੋਰ ਮੀਡੀਆ ਅਦਾਰਿਆਂ ‘ਚ ਵੀ ਲਾਗੂ ਕੀਤਾ ਜਾ ਰਿਹਾ ਹੈ। ਅਫਗਾਨਿਸਤਾਨ ਦੇ ਇਕ ਸਥਾਈ ਮੀਡੀਆ ਅਧਿਕਾਰੀ ਨੇ ਆਪਣੇ ਅਤੇ ਆਪਣੇ ਸਟੇਸ਼ਨ ਦੀ ਪਛਾਣ ਗੁਪਤ ਰੱਖੇ ਜਾਣ ਦੀ ਸ਼ਰਤ ‘ਤੇ ਪੁਸ਼ਟੀ ਕੀਤੀ ਕਿ ਉਨ੍ਹਾਂ ਦੇ ਸਟੇਸ਼ਨ ਨੂੰ ਵੀ ਅਜਿਹਾ ਹੀ ਹੁਕਮ ਮਿਲਿਆ ਹੈ ਅਤੇ ਇਸ ‘ਤੇ ਚਰਚਾ ਦੀ ਕੋਈ ਗੁੰਜ਼ਾਇਸ ਨਹੀਂ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਸਟੇਸ਼ਨ ਕੋਲ ਹੋਰ ਕੋਈ ਬਦਲ ਨਹੀਂ ਹੈ। ਮਹਿਲਾ ਅਧਿਕਾਰਾਂ ਲਈ ਵਿਸ਼ਵ ਭਰ ਵਿੱਚ ਜੂਝ ਰਹੀਆਂ ਔਰਤਾਂ ਤੇ ਹਮਦਰਦ ਲੋਕ ਤਾਲਿਬਾਨ ਦੇ ਅਜਿਹੇ ਫਰਮਾਨਾਂ ਦਾ ਜੰਮ ਕੇ ਵਿਰੋਧ ਕਰ ਰਹੇ ਹਨ।

Comment here