ਸਿਆਸਤਖਬਰਾਂਦੁਨੀਆ

ਅਫਗਾਨੀਆਂ ਦੀ ਮਦਦ ਤੋਂ ਹੱਥ ਪਿੱਛੇ ਨਹੀਂ ਕਰੇਗਾ ਅਮਰੀਕਾ

ਵਾਸ਼ਿੰਗਟਨ– ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਕਬਜ਼ੇ ਮਗਰੋਂ ਅਵਾਮ ਦੇ ਹਾਲਾਤ ਬੁਰੇ ਹਨ। ਇਸ ਦਰਮਿਆਨ ਵੱਖ ਵੱਖ ਮੁਲਕ ਮਦਦ ਕਰਨ ਲਈ ਢੰਗ ਤਰੀਕੇ ਲੱਭ ਰਹੇ ਹਨ। ਅਮਰੀਕੀ ਟ੍ਰੇਜਰੀ ਵਿਭਾਗ ਨੇ ਅਫ਼ਗਾਨਿਸਤਾਨ ’ਚ ਮਨੁੱਖੀ ਸਹਾਇਤਾ ਜਾਰੀ ਰੱਖਣ ਲਈ ਅਮਰੀਕੀ ਸਰਕਾਰ ਅਤੇ ਉਨ੍ਹਾਂ ਦੇ ਸਾਥੀ ਪਾਟਨਰ ਨੂੰ ਲਾਈਸੈਂਸ ਜਾਰੀ ਕੀਤਾ ਹੈ। 29 ਅਗਸਤ ਨੂੰ ਟ੍ਰੇਜਰੀ ਵਿਭਾਗ ਵਲੋਂ ਜਾਰੀ ਵਿਸ਼ੇਸ਼ ਲਾਈਸੈਂਸ ਤਾਲਿਬਾਨ ’ਤੇ ਅਮਰੀਕੀ ਪਾਬੰਦੀਆਂ ਦੇ ਬਾਵਜੂਦ ਅਮਰੀਕੀ ਸਰਕਾਰ ਅਤੇ ਉਸ ਦੇ ਠੇਕੇਦਾਰਾਂ ਨੂੰ ਅਫ਼ਗਾਨਿਸਤਾਨ ’ਚ ਲੋਕਾਂ ਨੂੰ ਮਨੁੱਖੀ ਸਹਾਇਤਾ ਦੇਣ ਦਾ ਅਧਿਕਾਰ ਦਿੰਦਾ ਹੈ। ਇਸ ’ਚ ਭੋਜਨ ਅਤੇ ਦਵਾਈ ਦੀ ਡਿਲਿਵਰੀ ਆਦਿ ਸ਼ਾਮਲ ਹੈ। ਇਹ ਲਾਈਸੈਂਸ 1 ਮਾਰਚ 2022 ਨੂੰ ਖ਼ਤਮ ਹੋਵੇਗਾ। ਅਮਰੀਕਾ ਨੂੰ ਡਰ ਹੈ ਕਿ ਤਾਲਿਬਾਨ ਦੇ ਕਬਜ਼ੇ ਦੇ ਬਾਅਦ ਅਫ਼ਗਾਨਿਸਤਾਨ ’ਚ ਮਨੁੱਖੀ ਸੰਕਟ ਵੱਧ ਸਕਦਾ ਹੈ ਅਤੇ ਇਹ ਹੀ ਕਾਰਨ ਹੈ ਕਿ ਲਾਈਸੈਂਸ ਜਾਰੀ ਕੀਤਾ ਗਿਆ, ਪਰ ਨਾਲ ਹੀ ਸਹਾਇਤਾ ਤਾਲਿਬਾਨ ਇਲਾਕਿਆਂ ਅਤੇ ਅਧਿਕਾਰੀਆਂ ਤੱਕ ਨਾ ਪਹੁੰਚੇ, ਇਹ ਯਕੀਨੀ ਕੀਤਾ ਜਾਵੇਗਾ, ਤਾਂ ਜੋ ਸਿਰਫ ਅਵਾਮ ਦੀ ਹੀ ਮਦਦ ਹੋ ਸਕੇ।

Comment here