ਅਪਰਾਧਸਿਆਸਤਖਬਰਾਂਦੁਨੀਆ

ਅਫਗਾਨਿਸਤਾਨ ਮਸਜਿਦ ਹਮਲਾ : ਅਮਰੀਕਾ ਤੇ ਯੂ.ਐੱਨ.ਐੱਸ.ਸੀ. ਨੇ ਕੀਤੀ ਨਿੰਦਾ

ਵਾਸ਼ਿੰਗਟਨ-ਬੀਤੇ ਦਿਨੀਂ ਅਫਗਾਨਿਸਤਾਨ ’ਚ ਇਕ ਮਸਜ਼ਿਦ ’ਤੇ ਹੋਏ ਆਮਤਘਾਤੀ ਹਮਲੇ ਦੀ ਅਮਰੀਕਾ ਅਤੇ ਸੁਯੰਰਕ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂ.ਐੱਨ.ਐੱਸ.ਸੀ.) ਨੇ ਨਿੰਦਾ ਕੀਤੀ ਹੈ। ਅਮਰੀਕਾ ਨੇ ਜਿਥੇ ਇਸ ਘਟਨਾ ਨੂੰ ਬਹੁਤ ਵੱਡੀ ਤ੍ਰਾਸਦੀ ਦੱਸਿਆ ਉਧਰ ਯੂ.ਐੱਨ.ਐੱਸ.ਸੀ. ਨੇ ਕਿਹਾ ਕਿ ਹੁਣ ਅਪਰਾਧੀਆਂ, ਆਯੋਜਕਾਂ, ਫਾਈਨੈਂਸਰਾਂ ਅਤੇ ਅੱਤਵਾਦ ਦੇ ਪ੍ਰਾਯੋਜਕਾਂ ਨੂੰ ਜਵਾਬਦੇਹ ਠਹਿਰਾਉਣ ਅਤੇ ਉਨ੍ਹਾਂ ਨੂੰ ਇਨਸਾਫ ਦੇ ਕਟਘਰੇ ’ਚ ਲਿਆਉਣ ਦਾ ਸਮਾਂ ਆ ਗਿਆ ਹੈ।
ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਆਪਣੇ ਨਿਯਮਿਤ ਡਾਇਲਾਗ ਸੰਮੇਲਨ ’ਚ ਕਿਹਾ ਕਿ ਜ਼ਾਹਿਰ ਹੈ ਕਿ ਕੋਈ ਵੀ ਨੁਕਸਾਨ ਵੱਡੀ ਤ੍ਰਾਸਦੀ ਹੁੰਦਾ ਹੈ ਅਤੇ ਸਾਡੀ ਸੰਵਦੇਨਾ ਉਨ੍ਹਾਂ ਪਰਿਵਾਰਂ ਦੇ ਨਾਲ ਹੈ ਜਿਨ੍ਹਾਂ ਨੇ ਆਪਣਿਆਂ ਨੂੰ ਖੋਹਿਆ ਹੈ। ਸਾਕੀ ਨੇ ਕਿਹਾ ਕਿ ਅਸੀਂ ਨਿਸ਼ਚਿਤ ਰੂਪ ਨਾਲ ਖੇਤਰ ਦੇ ਨੇਤਾਵਾਂ ਦੇ ਨਾਲ ਸਾਂਝੀਦਾਰੀ ’ਚ ਕੰਮ ਕਰਨਾ ਜਾਰੀ ਰੱਖਾਂਗੇ ਤਾਂ ਜੋ ਉਨ੍ਹਾਂ ਲੋਕਾਂ ਨੂੰ ਅਫਗਾਨਿਸਤਾਨ ਤੋਂ ਬਾਹਰ ਕੱਢ ਸਕਣ ਜੋ ਸਾਡੇ ਪੱਖ ’ਚ ਖੜ੍ਹੇ ਹਨ ਜੋ ਉਥੋਂ ਨਿਕਲਣਾ ਚਾਹੁੰਦੇ ਹਨ। ਇਹ ਕੁਝ ਅਜਿਹਾ ਹੈ ਕਿ ਇਥੇ ਅਸੀਂ ਗੱਲ ਕਰ ਰਹੇ ਹਾਂ ਅਤੇ ਉਥੇ ਇਸ ’ਤੇ ਕੰਮ ਚੱਲ ਰਿਹਾ ਹੈ।
ਸੰਯੁਕਤ ਰਾਸ਼ਟਰ ਸੁਰੱਖਿਆ ਨੇ ਇਸ ਹਮਲੇ ਦੀ ਪੀੜਤਾਂ ਦੇ ਪਰਿਵਾਰਾਂ ਦੇ ਪ੍ਰਤੀ ਗਹਿਰੀ ਹਮਦਰਦੀ ਅਤੇ ਸੰਵਦੇਨਾ ਪ੍ਰਗਟ ਕਰਦੇ ਜ਼ਖਮੀਆਂ ਨੂੰ ਜਲਦੀ ਅਤੇ ਪੂਰੀ ਤਰ੍ਹਾਂ ਸਿਹਤਮੰਦ ਹੋਣ ਦੀ ਕਾਮਨਾ ਕੀਤੀ ਹੈ। ਸੁਰੱਖਿਆ ਪ੍ਰੀਸ਼ਦ ਦੇ ਮੈਂਬਰਾਂ ਨੇ ਫਿਰ ਤੋਂ ਕਿਹਾ ਕਿ ਅੱਤਵਾਦ ਕੌਮਾਂਤਰੀ ਸ਼ਾਂਤੀ ਅਤੇ ਸੁਰੱਖਿਆ ਲਈ ਸਭ ਤੋਂ ਗੰਭੀਰ ਖਤਰਿਆਂ ’ਚੋਂ ਇਕ ਹੈ। ਇਕ ਵੱਖਰੇ ਬਿਆਨ ’ਚ, ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇਡ ਪ੍ਰਾਈਸ ਨੇ ਕਿਹਾ ਕਿ ਅਮਰੀਕਾ ਉੱਤਰੀ ਅਫਗਾਨਿਸਤਾਨ ’ਚ ਇਕ ਮਸਜ਼ਿਦ ’ਚ ਨਮਾਜ਼ੀਆਂ ’ਤੇ ਸ਼ੁੱਕਰਵਾਰ ਨੂੰ ਕੀਤੇ ਗਏ ਹਮਲੇ ਦੀ ਸਖਤ ਸ਼ਬਦਾਂ ’ਚ ਨਿੰਦਾ ਕਰਦਾ ਹੈ।
ਪ੍ਰਾਈਸ ਨੇ ਕਿਹਾ, ’ਅਸੀਂ ਮ੍ਰਿਤਕ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਪ੍ਰਤੀ ਆਪਣੀ ਗਹਿਰੀ ਸੰਵੇਦਨਾ ਪ੍ਰਗਟ ਕਰਦੇ ਹਨ। ਅਫਗਾਨ ਲੋਕ ਆਂਤਕ ਮੁਕਤ ਭਵਿੱਖ ਦੇ ਹੱਕਦਾਰ ਹਨ। ਇਸਲਾਮਿਕ ਸਟੇਟ ਦੇ ਆਤਮਘਾਤੀ ਹਮਲਾਵਰ ਨੇ ਸ਼ੁੱਕਰਵਾਰ ਨੂੰ ਉੱਤਰੀ ਅਫਗਾਨਿਸਤਾਨ ’ਚ ਸ਼ਿਆ ਮੁਸਲਿਮ ਨਮਾਜ਼ੀਆਂ ਨਾਲ ਭਰੀ ਇਕ ਮਸਜ਼ਿਦ ’ਤੇ ਹਮਲਾ ਕੀਤਾ ਜਿਸ ’ਚ ਘੱਟੋ-ਘੱਟ 100 ਲੋਕ ਮਾਰੇ ਗਏ ਹਨ ਅਤੇ ਕਈ ਜ਼ਖਮੀ ਹੋ ਗਏ।

Comment here