ਸਿਆਸਤਖਬਰਾਂਦੁਨੀਆ

ਅਫਗਾਨਿਸਤਾਨ ਨੂੰ ਮਨੁੱਖੀ ਸਹਾਇਤਾ ਦੇਵੇਗਾ ਅਮਰੀਕਾ

ਕਾਬੁਲ-ਅਫਗਾਨਿਸਤਾਨ ਨੂੰ ਆਰਥਿਕ ਤਬਾਹੀ ਦੀ ਕਗਾਰ ਤੋਂ ਬਚਾਉਣ ਲਈ ਅਮਰੀਕਾ ਮਨੁੱਖੀ ਸਹਾਇਤਾ ਮੁਹੱਈਆ ਕਰਵਾਉਣ ’ਤੇ ਸਹਿਮਤ ਹੋ ਗਿਆ ਹੈ। ਹਾਲਾਂਕਿ ਉਸ ਨੇ ਦੇਸ਼ ਦੇ ਨਵੇਂ ਤਾਲਿਬਾਨ ਸ਼ਾਸਕਾਂ ਨੂੰ ਸਿਆਸੀ ਮਾਨਤਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਤਾਲਿਬਾਨ ਨੇ ਇਹ ਜਾਣਕਾਰੀ ਦਿੱਤੀ ਹੈ। ਅਮਰੀਕੀ ਫੌਜੀਆਂ ਨੇ ਅਗਸਤ ’ਚ ਦੇਸ਼ ’ਚੋਂ ਹਟਣ ਤੋਂ ਬਾਅਦ ਅਮਰੀਕਾ ਅਤੇ ਤਾਲਿਬਾਨ ਦਰਮਿਆਨ ਪਹਿਲੀ ਸਿੱਧੀ ਗੱਲਬਾਤ ਤੋਂ ਬਾਅਦ ਇਹ ਬਿਆਨ ਆਇਆ ਹੈ।
ਵਿਦੇਸ਼ ਵਿਭਾਗ ਦੇ ਬੁਲਾਰੇ ਨੇਡ ਪ੍ਰਾਈਸ ਨੇ ਗੱਲਬਾਤ ਨੂੰ ‘ਠੋਸ ਅਤੇ ਪੇਸ਼ੇਵਰ’ ਕਰਾਰ ਦਿੱਤਾ ਅਤੇ ਕਿਹਾ ਕਿ ਅਮਰੀਕੀ ਪੱਖ ਨੇ ਇਸ ਗੱਲ ਨੂੰ ਦੋਹਰਾਇਆ ਕਿ ਤਾਲਿਬਾਨ ਦੇ ਸ਼ਬਦਾਂ ’ਤੇ ਨਹੀਂ ਸਗੋਂ ਉਸ ਦੇ ਕਾਰਜਾਂ ਰਾਹੀਂ ਉਸ ਦਾ ਮੁਲਾਂਕਣ ਕੀਤਾ ਜਾਵੇਗਾ। ਤਾਲਿਬਾਨ ਦੇ ਸਿਆਸੀ ਬੁਲਾਰੇ ਸੁਹੈਲ ਸ਼ਾਹੀਨ ਨੇ ਵੀ ‘ਦਿ ਐਸੋਸੀਏਟੇਡ ਪ੍ਰੈੱਸ’ ਨੂੰ ਕਿਹਾ ਕਿ ਸੰਗਠਨ ਦੇ ਵਿਦੇਸ਼ ਮੰਤਰੀ ਨੇ ਗੱਲਬਾਤ ਦੌਰਾਨ ਅਮਰੀਕਾ ਨੂੰ ਭਰੋਸਾ ਦਿੱਤਾ ਕਿ ਕੱਟੜਪੰਥੀਆਂ ਵੱਲੋਂ ਦੂਜੇ ਦੇਸ਼ ਵਿਰੁੱਧ ਹਮਲਾ ਕਰਨ ਲਈ ਅਫਗਾਨਿਸਤਾਨ ਦੀ ਧਰਤੀ ਦਾ ਇਸਤੇਮਾਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

Comment here