ਕਾਬੁਲ-ਅਫਗਾਨਿਸਤਾਨ ਵਿਚ ਹਾਲਾਤ ਇੰਨੇ ਮਾੜੇ ਹੁੰਦੇ ਜਾ ਰਹੇ ਹਨ ਕਿ ਲੋਕ ਕਰਜ਼ਾ ਚੁਕਾਉਣ ਲਈ ਆਪਣੇ ਬੱਚੇ ਵੇਚਣ ਲਈ ਮਜਬੂਰ ਹੋ ਰਹੇ ਹਨ।ਧੀ ਨੂੰ ਕਿਸੇ ਸ਼ਾਹੂਕਾਰ ਦੇ ਹਵਾਲੇ ਕਰਨਾ ਪੈ ਸਕਦਾ ਹੈ ਜੇਕਰ ਉਹ ਹੇਰਾਤ ਸੂਬੇ ਦੀ ਇੱਕ ਮਜ਼ਬੂਰ ਮਾਂ ਦੇ ਪਤੀ ਦੁਆਰਾ ਲਏ $1500 ਦੇ ਕਰਜ਼ੇ ਨੂੰ ਵਾਪਸ ਕਰਨ ਵਿੱਚ ਅਸਫਲ ਰਹਿੰਦੀ ਹੈ।
ਸੀਰਿੰਗੁਲ ਮੁਸਾਜੀ ਨਾਂ ਦੀ ਇਹ ਔਰਤ ਅਫਗਾਨਿਸਤਾਨ ਦੇ ਹੇਰਾਤ ਸੂਬੇ ਦੇ ਸਬਜ਼ ਇਲਾਕੇ ਦੇ ਸ਼ਹਿਰ ‘ਚ ਸੱਤ ਬੱਚਿਆਂ ਨਾਲ ਟੈਂਟ ‘ਚ ਰਹਿ ਰਹੀ ਹੈ।ਮੂਸਾਜੀ ਦਾ ਕਹਿਣਾ ਹੈ ਕਿ ਉਸਦੇ ਪਤੀ ਨੇ 1500 ਡਾਲਰ ਯਾਨੀ 1,10,887 ਭਾਰਤੀ ਰੁਪਏ ਦਾ ਕਰਜ਼ਾ ਲਿਆ ਸੀ।ਉਸ ਕੋਲ ਦੋ ਵਕਤ ਦੀ ਰੋਟੀ ਨਹੀਂ ਤਾਂ ਉਹ ਇਹ ਕਰਜ਼ਾ ਕਿੱਥੋਂ ਅਦਾ ਕਰੇਗੀ।ਪਤੀ ਨਸ਼ੇੜੀ ਹੈ, ਉਸਨੇ ਮੈਨੂੰ ਅਤੇ ਬੱਚਿਆਂ ਨੂੰ ਮਰਨ ਲਈ ਛੱਡ ਦਿੱਤਾ।ਉਸ ਨੂੰ ਆਖਰੀ ਵਾਰ 8 ਮਹੀਨੇ ਪਹਿਲਾਂ ਦੇਖਿਆ ਗਿਆ ਸੀ।ਪਾਕਿਸਤਾਨੀ ਅਖਬਾਰ ਦਿ ਐਕਸਪ੍ਰੈਸ ਟ੍ਰਿਬਿਊਨ ਦੀ ਰਿਪੋਰਟ ਦੇ ਮੁਤਾਬਕ, ਮੁਸਾਜੀ ਦਾ ਕਹਿਣਾ ਹੈ ਕਿ ਜੇਕਰ ਉਹ ਆਪਣੇ ਪਤੀ ਦੁਆਰਾ ਲਏ ਗਏ ਕਰਜ਼ੇ ਨੂੰ ਨਹੀਂ ਮੋੜ ਸਕਦੀ ਤਾਂ ਉਸਨੂੰ ਆਪਣੀ 5 ਸਾਲ ਦੀ ਬੇਟੀ ਸਲੀਹਾ ਨੂੰ ਕਰਜ਼ਾ ਦੇਣ ਵਾਲੇ ਨੂੰ ਵੇਚਣਾ ਪਵੇਗਾ।
ਉਸ ਕੋਲ ਸਿਰਫ਼ ਦੋ ਹੀ ਵਿਕਲਪ ਹਨ- ਜਾਂ ਤਾਂ ਉਹ ਕਰਜ਼ਾ ਅਦਾ ਕਰੇ ਜਾਂ ਉਹ ਆਪਣੀ ਬੱਚੀ ਨੂੰ ਗੁਆ ਦੇਵੇ।ਮੇਰਾ ਕੋਈ ਰਿਸ਼ਤੇਦਾਰ ਵੀ ਨਹੀਂ ਹੈ ਜੋ ਮੇਰੀ ਮਦਦ ਕਰ ਸਕੇ।ਕਰਜ਼ਾ ਦੇਣ ਵਾਲੇ ਹਜ਼ਰਤ ਖ਼ਾਨ ਦਾ ਕਹਿਣਾ ਹੈ ਕਿ ਮੂਸਾਜੀ ਦੇ ਪਤੀ ਨੇ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਕਰਜ਼ਾ ਲਿਆ ਸੀ।ਉਹ ਗਰੀਬ ਵੀ ਹੈ ਅਤੇ ਗੁਜ਼ਾਰਾ ਚਲਾਉਣ ਤੋਂ ਵੀ ਅਸਮਰੱਥ ਹੈ।ਅਜਿਹੇ ‘ਚ ਉਹ ਆਪਣਾ ਪੈਸਾ ਵਾਪਸ ਲੈਣਾ ਚਾਹੁੰਦਾ ਹੈ ਜਾਂ ਫਿਰ ਆਪਣੇ 12 ਸਾਲ ਦੇ ਬੇਟੇ ਦਾ ਵਿਆਹ ਸਲੀਹਾ ਨਾਲ ਕਰਵਾਉਣਾ ਚਾਹੁੰਦਾ ਹੈ।ਅੰਤਿਮ ਫੈਸਲਾ ਮੂਸਾਜੀ ਦਾ ਹੀ ਹੋਵੇਗਾ।
Comment here