ਜੌਜ਼ਜਾਨ – ਚਿਕਿਤਸਕ ਮਾਹਰ ਅਬਦੁਲ ਗ਼ਫੋਰ ਸਬੌਰੀ ਨੇ ਬੀਤੇ ਦਿਨ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਿਛਲੇ ਸਾਲ ਉੱਤਰੀ ਜੌਜ਼ਜਾਨ ਪ੍ਰਾਂਤ ਵਿੱਚ ਤਪਦਿਕ ਰੋਗ ਦੇ 1,100 ਤੋਂ ਵੱਧ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਸੀ। ਸਿਨਹੂਆ ਦੇ ਅਨੁਸਾਰ, ਸਬੌਰੀ ਨੇ ਕਿਹਾ, “2021 ਵਿੱਚ ਜੌਜ਼ਜਾਨ ਪ੍ਰਾਂਤ ਵਿੱਚ ਤਪਦਿਕ ਦੇ ਕੁੱਲ 1,138 ਸਕਾਰਾਤਮਕ ਮਾਮਲੇ ਸਾਹਮਣੇ ਆਏ ਸਨ ਅਤੇ ਇਸ ਬਿਮਾਰੀ ਦੀ ਜਾਂਚ ਅਤੇ ਨਿਯੰਤਰਣ ਲਈ ਸੂਬੇ ਦੇ ਸਿਹਤ ਅਧਿਕਾਰੀ ਆਪਣੀ ਪੂਰੀ ਕੋਸ਼ਿਸ਼ ਕਰਨਗੇ। ਹਾਲਾਂਕਿ, ਅਧਿਕਾਰੀ ਵੱਲੋਂ ਬਿਮਾਰੀ ਨਾਲ ਹੋਈਆਂ ਮੌਤਾਂ ਜਾਂ ਇਸ ਬਿਮਾਰੀ ਕਾਰਨ ਤਪਦਿਕ ਨਾਲ ਜੀ ਰਹੇ ਲੋਕਾਂ ਦੇ ਅੰਕੜਿਆਂ ਕੋਈ ਜਾਣਕਾਰੀ ਨਹੀਂ ਦਿੱਤੀ। ਸਿਨਹੂਆ ਨੇ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ ਕਿ ਬਿਮਾਰੀ ਨਾਲ ਨਜਿੱਠਣ ਲਈ ਸੂਬੇ ਵਿੱਚ ਕੁੱਲ 11 ਡਾਇਗਨੌਸਟਿਕ ਅਤੇ ਇਲਾਜ ਕੇਂਦਰ ਕਾਰਜਸ਼ੀਲ ਹਨ। ਡਾਕਟਰ ਨੇ ਕਿਹਾ ਕਿ ਇਹ ਤਪਦਿਕ ਦੀ ਬਿਮਾਰੀ ਛੂਤ ਵਾਲੀ ਅਤੇ ਇਲਾਜਯੋਗ ਹੈ, ਬਿਮਾਰੀ ਦੇ ਸੰਕਰਮਣ ਦਾ ਅਸਲ ਕਾਰਨ ਗਰੀਬੀ, ਕੁਪੋਸ਼ਣ ਅਤੇ ਬਿਮਾਰੀ ਬਾਰੇ ਜਾਗਰੂਕਤਾ ਦੀ ਘਾਟ ਹੈ।
ਅਫਗਾਨਿਸਤਾਨ ਦੇ ਜੌਜ਼ਜਾਨ ਚ ਟੀਬੀ ਦੇ ਸੈਂਕੜੇ ਮਰੀਜ਼ ਮਿਲੇ

Comment here