ਕਾਬੁਲ-ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਕਾਰਜਕਾਰੀ ਰੱਖਿਆ ਮੰਤਰੀ ਦੇ ਘਰ ਦੇ ਕੋਲ ਇਕ ਜ਼ੋਰਦਾਰ ਬੰਬ ਧਮਾਕਾ ਹੋਇਆ। ਬਿਸਮਿੱਲਾਹ ਮੁਹੰਮਦੀ ਦੇ ਘਰ ਦੇ ਨੇੜੇ ਇਹ ਕਾਰ ਬੰਬ ਬਲਾਸਟ ਸੀ, ਅਫਗਾਨ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਹਮਲੇ ਵਿਚ ਚਾਰ ਬੰਦੂਕਧਾਰੀ ਸ਼ਾਮਲ ਸਨ। ਧਮਾਕੇ ਤੋਂ ਬਾਅਦ ਗੋਲੀਆਂ ਚਲਾਈਆਂ ਗਈਆਂ ਅਤੇ ਕੁਝ ਬੰਦੂਕਧਾਰੀ ਰੱਖਿਆ ਮੰਤਰੀ ਦੇ ਘਰ ਵਿਚ ਦਾਖ਼ਲ ਹੋਏ। ਵਿਸਫੋਟ ਦੇ ਕੁਝ ਮਿੰਟਾਂ ਬਾਅਦ ਘਰ ਦੇ ਬਾਹਰ ਧੂੰਆਂ ਹੀ ਧੂਆਂ ਦਿਖਾਈ ਦੇ ਰਿਹਾ ਸੀ। ਹਮਲੇ ਨੇ ਇਕ ਗੈਸਟਹਾਊਸ ਨੂੰ ਨਿਸ਼ਾਨਾ ਬਣਾਇਆ ਜੋ ਕੇਅਰਟੇਕਰ ਰੱਖਿਆ ਮੰਤਰੀ ਬਿਸਮਿੱਲਾਹ ਮੁਹੰਮਦੀ ਦਾ ਸੀ। ਧਮਾਕੇ ਦੇ ਸਮੇਂ ਰੱਖਿਆ ਮੰਤਰੀ ਉੱਥੇ ਨਹੀਂ ਸਨ।
Comment here