ਨਵੀਂ ਦਿੱਲੀ– ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫ਼ਗਾਨਿਸਤਾਨ ‘ਚ ਹਾਲਾਤ ਖਰਾਬ ਹੋਣ ਕਰਕੇ ਲੋਕ ਸਥਿਰਤਾ ਲਈ ਭੱਜ ਨਸ ਚ ਪਏ ਹੋਏ ਹਨ, ਹੋਰ ਮੁਲਕਾਂ ਚ ਠਾਹਰ ਭਾਲ ਰਹੇ ਹਨ। ਆਪਣੇ ਫਸੇ ਲੋਕਾਂ ਨੂੰ ਕਢਣ ਲਈ ਵਖ ਵਖ ਮੁਲਕ ਸਰਗਰਮ ਹਨ,ਇਸ ਦੌਰਾਨ ਇੱਥੋਂ ਭਾਰਤੀਆਂ ਨੂੰ ਸੁਰੱਖਿਅਤ ਕੱਢਣ ਦਾ ਸਿਲਸਿਲਾ ਜਾਰੀ ਹੈ। ਲੰਘੇ ਦਿਨ 78 ਭਾਰਤੀ ਅਤੇ ਅਫ਼ਗਾਨੀ ਸਿੱਖਾਂ-ਹਿੰਦੂਆਂ ਨੂੰ ਲੈ ਕੇ ਇਕ ਜਹਾਜ਼ ਦਿੱਲੀ ਪੁੱਜਾ। ਇਸ ਜਹਾਜ਼ ਵਿਚ ਅਫ਼ਗਾਨੀ ਸਿੱਖ ਆਪਣੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਲਿਆਏ। ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ‘ਤੇ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਰਿਸੀਵ ਕੀਤਾ ਤੇ ਸਿਰ ‘ਤੇ ਰੱਖ ਕੇ ਏਅਰਪੋਰਟ ਤੋਂ ਬਾਹਰ ਆਏ। ਇਸ ਦੌਰਾਨ ਏਅਰਪੋਰਟ ‘ਤੇ ‘ਭਾਰਤ ਮਾਤਾ ਕੀ ਜੈ’, ਵੰਦੇ ਮਾਤਰਮ ਦੇ ਨਾਅਰੇ ਗੂੰਜੇ। ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਵੀ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਇਨ੍ਹਾਂ ਸਰੂਪਾਂ ਨੂੰ ਦਿੱਲੀ ਦੇ ਇਕ ਗੁਰਦੁਆਰਾ ਸਾਹਿਬ ‘ਚ ਸੁਸ਼ੋਭਿਤ ਹੋਣਗੇ। ਯਾਦ ਕਰਵਾ ਦੇਈਏ ਭਾਰਤ ਸਰਕਾਰ ਨੇ ਅਫ਼ਗਾਨਿਸਤਾਨ ‘ਚ ਫਸੇ ਭਾਰਤੀ ਨਾਗਰਿਕਾਂ ਦੇ ਨਾਲ ਹੀ ਉੱਥੋਂ ਦੇ ਸਿੱਖਾਂ ਤੇ ਹਿੰਦੂਆਂ ਨੂੰ ਵੀ ਆਪਣੇ ਇੱਥੇ ਪਨਾਹ ਦੇਣ ਦਾ ਫ਼ੈਸਲਾ ਕੀਤਾ ਹੈ।
Comment here