ਕਰਾਚੀ- ਅਫਗਾਨਿਸਤਾਨ ਵਿੱਚ ਤਾਲਿਬਾਨੀ ਸਾਸ਼ਨ ਸਥਾਪਤ ਹੋਣ ਮਗਰੋਂ ਹਫੜਾ ਦਫੜੀ ਦਾ ਮਹੌਲ ਹੈ, ਲੋਕ ਦੂਜੇ ਮੁਲਕਾਂ ਚ ਜਾਨ ਬਚਾਉਣ ਅਤੇ ਬਿਹਤਰ ਹਾਲਾਤ ਦੀ ਆਸ ਵਿੱਚ ਜਾ ਰਹੇ ਹਨ। ਪਾਕਿਸਤਾਨ ਵਿੱਚ ਵੀ ਅਫਗਾਨਿਸਤਾਨ ਤੋੰ ਲੋਕ ਭੱਜ ਕੇ ਜਾ ਰਹੇ ਹਨ, ਇਥੇ ਕਰਾਚੀ ਦੇ ਬਾਹਰੀ ਇਲਾਕੇ ’ਚ ਇਕ ਝੁੱਗੀ ਬਸਤੀ ਹੈ, ਜਿੱਥੇ ਹਾਲ ਦੇ ਦਿਨਾਂ ’ਚ ਉਤਰੀ ਕੁੰਦੁਜ ਪ੍ਰਾਂਤ ’ਚ ਤਾਲਿਬਾਨ ਸ਼ਾਸਨ ਤੋਂ ਭੱਜ ਕੇ ਆ ਰਹੇ ਅਫ਼ਗਾਨ ਪਰਿਵਾਰਾਂ ਦੀ ਗਿਣਤੀ ਵਧ ਗਈ ਹੈ। ਕਰਾਚੀ ਤੋਂ ਬਾਹਰ ਰਾਜਮਾਰਗ ਤੋਂ ਕੁੱਝ ਦੂਰ ਉਤਰੀ ਸੀਮਾਵਰਤੀ ਇਲਾਕੇ ’ਚ ਸਥਿਤ, ਕੰਕਰੀਟ ਅਤੇ ਮਿਟੀ ਦੇ ਘਰਾਂ ਨਾਲ ਬਣੀ ਅਫ਼ਗਾਨ ਬਸਤੀ (ਝੁੱਗੀ ਬਸਤੀ) ਜਿੱਥੇ ਤਿਰਪਾਲ ਤੰਬੂ ਲਗਾ ਕੇ ਰਹਿਣ ਵਾਲੇ ਪਰਿਵਾਰ ਵੀ ਹੈ, ਉੱਥੇ ਅਫ਼ਗਾਨਿਸਤਾਨ ’ਤੇ ਹੋਰ ਕਾਬੁਲ ’ਤੇ ਤਾਲਿਬਾਨ ਦੇ ਕਬਜ਼ੇ ਦੇ ਬਾਅਦ ਤੋਂ ਵੱਧ ਵਿਸਥਾਪਿਤ ਅਫ਼ਗਾਨ ਪਰਿਵਾਰਾਂ ਦਾ ਪ੍ਰਵਾਹ ਦੇਖਿਆ ਜਾ ਰਿਹਾ ਹੈ। ਕਰਾਚੀ ’ਚ ਪਿਛਲੇ 25 ਸਾਲਾਂ ਤੋਂ ਰਹਿ ਰਹੇ ਇਕ ਬਜ਼ੁਰਗ ਅਫ਼ਗਾਨ ਹਾਜੀ ਅਬਦੁੱਲਾ ਨੇ ਕਿਹਾ ਕਿ ਸਾਨੂੰ ਹੈਰਾਨੀ ਨਹੀਂ ਹੋਈ ਅਤੇ ਪਿਛਲੇ 2 ਹਫਤਿਆਂ ’ਚ ਇੱਥੇ 500 ਤੋਂ 600 ਪਰਿਵਾਰ ਆਏ ਹਨ, ਜਿਸ ਦਾ ਮਤਲਬ ਹੈ ਕਿ ਬੀਬੀਆਂ ਅਤੇ ਬੱਚਿਆਂ ਸਮੇਤ ਕਰੀਬ 4 ਤੋਂ ਪੰਜ ਹਜ਼ਾਰ ਲੋਕ ਹੋਣਗੇ ਜੋ ਸਾਡੇ ਨਾਲ ਬਸਤੀ ’ਚ ਰਹਿਣ ਆਉਣਗੇ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਪਰਿਵਾਰਾਂ ਦੇ ਕੋਲ ਕਿਤੇ ਹੋਰ ਜਾਣ ਲਈ ਨਹੀਂ ਹੈ ਅਤੇ ਜ਼ਿਆਦਾਤਰ ਕੁੰਦੁਜ ਅਤੇ ਹੋਰ ਪ੍ਰਾਂਤਾਂ ਦੇ ਭਿੰਨ ਹਿੱਸਿਆਂ ਤੋਂ ਸਬੰਧਿਤ ਹਨ, ਜਿੱਥੇ ਤਾਲਿਬਾਨ ਨੇ ਕਬਜ਼ਾ ਕਰ ਲਿਆ ਹੈ। ਇਹ ਬਲੋਚਿਸਤਾਨ ਦੇ ਸੀਮਾਵਰਤੀ ਇਲਾਕਿਆਂ ’ਚ ਤਸਕਰੀ ਦੇ ਰਸਤੇ ਤੋਂ ਆਏ ਹਨ। ਕਰੀਬ 2,00,000 ਅਫ਼ਗਾਨ ਝੁੱਗੀ ਬਸਤੀ ’ਚ ਰਹਿੰਦੇ ਹਨ, ਜਦਕਿ ਦੱਖਣੀ ਸ਼ਹਿਰ ਕਰਾਚੀ ਵੀ ਕੁੱਝ 5,00,000 ਅਫ਼ਗਾਨ ਸ਼ਰਨਾਰਥੀਆਂ ਦਾ ਘਰ ਹੈ, ਜੋ ਜ਼ਿਆਦਾਤਰ ਸ਼ਹਿਰ ’ਚ ਮਜ਼ਦੂਰਾਂ ਦੇ ਰੂਪ ’ਚ ਕੰਮ ਕਰਦੇ ਹਨ ਜਾਂ ਪਸ਼ਤੂਨ ਬਹੁਲ ਇਲਾਕਿਆਂ ’ਚ ਆਪਣੀ ਛੋਟੀਆਂ ਦੁਕਾਨਾਂ ਅਤੇ ਕੰਮ ਚਲਾਉਂਦੇ ਹਨ। ਇਨ੍ਹਾਂ ’ਚੋਂ ਕਈ ਅਫ਼ਗਾਨ ਸੰਪਨ ਵੀ ਹਨ ਅਤੇ ਕਰਾਚੀ ਦੇ ਸਮੁੰਦਰ ਇਲਾਕਿਆਂ ’ਚ ਕੱਪੜਾ ਨਿਰਮਾਣ ਅਤੇ ਫਰਨੀਚਰ ਕਾਰੋਬਾਰ ਚਲਾਉਂਦੇ ਹਨ ਅਤੇ ਉੱਥੇ ਕਿਰਾਏ ਦੇ ਘਰਾਂ ਅਤੇ ਅਪਾਰਟਮੈਂਟ ’ਚ ਵੀ ਰਹਿੰਦੇ ਹਨ। ਸਾਰੇ ਇਥੇ ਤਾਂ ਸ਼ਰਨ ਲੈ ਰਹੇ ਹਨ ਕਿ ਅਫਗਾਨ ਵਿੱਚ ਜਾਨ ਦਾ ਖਤਰਾ ਹੈ।
ਅਫਗਾਨਿਸਤਾਨ ਤੋਂ ਭੱਜ ਕੇ ਪਾਕਿਸਤਾਨ ਜਾਣ ਵਾਲੇ ਲੋਕਾਂ ਦੀ ਗਿਣਤੀ ਚ ਇਜ਼ਾਫਾ

Comment here