ਅਪਰਾਧਸਿਆਸਤਖਬਰਾਂਦੁਨੀਆ

ਅਫਗਾਨਿਸਤਾਨ ਤੋਂ ਬਾਹਰ ਭੇਜਣ ਵਾਲੇ ਗਿਰੋਹ ਹੱਥੀਂ ਚੜ੍ਹੀਆਂ 4 ਔਰਤਾਂ ਦਾ ਕਤਲ

ਇਸਲਾਮਾਬਾਦ-ਤਾਲਿਬਾਨ ਸਰਕਾਰ ਵਿਚ ਗ੍ਰਹਿ ਮੰਤਰਾਲਾ ਦੇ ਬੁਲਾਰੇ ਸੈਯਦ ਖੋਸਤੀ ਨੇ ਦੱਸਿਆ ਕਿ ਮਜ਼ਾਰ-ਏ-ਸ਼ਰੀਫ ਵਿਚ ਪਿਛਲੇ ਹਫਤੇ ਇਕ ਔਰਤ ਸਮਾਜਿਕ ਵਰਕਰ ਅਤੇ 3 ਹੋਰ ਔਰਤਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਘਰਾਂ ਵਿਚ ਮਿਲੀਆਂ ਸਨ। ਇਨ੍ਹਾਂ ਹੱਤਿਆਵਾਂ ਦੇ ਮਾਮਲੇ ਵਿਚ 2 ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸ਼ੱਕੀਆਂ ਨੇ ਸਵੀਕਾਰ ਕੀਤਾ ਕਿ ਉਨ੍ਹਾਂ ਨੇ ਉਨ੍ਹਾਂ ਔਰਤਾਂ ਨੂੰ ਅਫਗਾਨਿਸਤਾਨ ਤੋਂ ਬਾਹਰ ਭੇਜਣ ਦੇ ਨਾਂ ’ਤੇ ਫਸਾ ਲਿਆ ਸੀ। ਉਨ੍ਹਾਂ ਨੇ ਇਹ ਸਪਸ਼ੱਟ ਨਹੀਂ ਕੀਤਾ ਕਿ ਕੀ ਦੋਸ਼ੀਆਂ ਨੇ ਉਨ੍ਹਾਂ ਦੀਆਂ ਹੱਤਿਆਵਾਂ ਦੀ ਗੱਲ ਵੀ ਸਵੀਕਾਰ ਕੀਤੀ ਹੈ ਅਤੇ ਉਨ੍ਹਾਂ ਨੇ ਹੱਤਿਆ ਦਾ ਕਾਰਨ ਵੀ ਨਹੀਂ ਦੱਸਿਆ। ਮਾਮਲਾ ਸੁਣਵਾਈ ਲਈ ਅਦਾਲਤ ਭੇਜਿਆ ਗਿਆ ਹੈ।
ਸਮਾਜਿਕ ਵਰਕਰ 29 ਸਾਲਾ ਫਿਰੋਜਨ ਸੈਫੀ ਅਫਗਾਨਿਸਤਾਨ ਛੱਡਣਾ ਚਾਹੁੰਦੀ ਸੀ ਕਿਉਂਕਿ ਉਹ ਤਾਲਿਬਾਨ ਦੇ ਪਾਬੰਦੀ ਵਾਲੇ ਰਾਜ ਵਿਚ ਆਪਣੇ ਭਵਿੱਖ ਨੂੰ ਲੈ ਕੇ ਡਰੀ ਹੋਈ ਸੀ। ਉਹ ਆਪਣੇ ਸਮਾਜਿਕ ਵਰਕਰ ਮੰਗੇਤਰ ਕੋਲ ਜਾਣਾ ਚਾਹੁੰਦੀ ਸੀ ਜੋ ਪਹਿਲਾਂ ਹੀ ਦੇਸ਼ ਛੱਡਕੇ ਜਾ ਚੁੱਕਾ ਹੈ। ਸੈਫੀ ਲਗਭਗ 3 ਹਫਤੇ ਪਹਿਲਾਂ ਘਰ ਛੱਡਕੇ ਉਸ ਵਿਅਕਤੀ ਨੂੰ ਮਿਲਣ ਗਈ ਸੀ ਜਿਸਨੇ ਦਾਅਵਾ ਕੀਤਾ ਸੀ ਕਿ ਉਹ ਅਫਗਾਨਿਸਤਾਨ ਤੋਂ ਨਿਕਲਣ ਵਿਚ ਉਸਦੀ ਅਤੇ ਉਸਦੀਆਂ ਜਾਣ-ਪਛਾਣ ਵਾਲੀਆਂ ਔਰਤਾਂ ਦੀ ਮਦਦ ਕਰੇਗਾ। ਸ਼ੱਕੀਆਂ ਨੇ ਪੁੱਛਗਿੱਛ ਵਿਚ ਸਵੀਕਾਰ ਕੀਤਾ ਹੈ ਕਿ ਉਨ੍ਹਾਂ ਨੇ ਔਰਤਾਂ ਨੂੰ ਆਪਣੇ ਘਰ ਸੱਦਿਆ ਸੀ।

Comment here