ਸਿਆਸਤਖਬਰਾਂਦੁਨੀਆ

ਅਫਗਾਨਿਸਤਾਨ ਤੋਂ ਬਾਹਰ ਨਿਕਲੇ ਲੋਕਾਂ ’ਚ ਅਮਰੀਕੀ ਨਾਗਰਿਕ ਵੀ ਸ਼ਾਮਲ

ਕਾਬੁਲ-ਅਫਗਾਨਿਸਤਾਨ ਤੋਂ ਬਾਹਰ ਨਿਕਲੇ ਇਨ੍ਹਾਂ ਲੋਕਾਂ ’ਚ ਅਮਰੀਕੀ ਨਾਗਰਿਕ ਵੀ ਸ਼ਾਮਲ ਹਨ। ਇਨ੍ਹਾਂ ਵਿਦੇਸ਼ੀ ਨਾਗਰਿਕਾਂ ਦੀ ਰਵਾਨਗੀ ਨੂੰ ਅਮਰੀਕਾ ਅਤੇ ਤਾਲਿਬਾਨ ਨੇਤਾਵਾਂ ਦਰਮਿਆਨ ਤਾਲਮੇਲ ਦੀ ਸਫਲਤਾ ਦੇ ਤੌਰ ’ਤੇ ਦੇਖਿਆ ਜਾ ਰਿਹਾ ਹੈ। ਤਾਲਿਬਾਨ ਨੇ ਕਿਹਾ ਕਿ ਉਹ ਵਿਦੇਸ਼ੀਆਂ ਅਤੇ ਅਫਗਾਨ ਨਾਗਰਿਕਾਂ ਨੂੰ ਵੈਲਿਡ ਯਾਤਰਾ ਦਸਤਾਵੇਜ਼ਾਂ ਨਾਲ ਦੇਸ਼ ’ਚੋਂ ਬਾਹਰ ਜਾਣ ਦੇਵੇਗਾ।
ਅਮਰੀਕਾ ਅਤੇ ਨਾਟੋ ਬਲਾਂ ਦੇ ਪਿਛਲੇ ਮਹੀਨੇ ਅਫਗਾਨਿਸਤਾਨ ਛੱਡਣ ਤੋਂ ਬਾਅਦ ਨਿਕਾਸੀ ਮੁਹਿੰਮ ਤਹਿਤ ਪਹਿਲੀ ਵਾਰ ਵੱਡੇ ਪੱਧਰ ’ਤੇ ਬੀਤੇ ਦਿਨੀਂ ਦਰਜਨਾਂ ਵਿਦੇਸ਼ੀ ਨਾਗਰਿਕ ਇਕ ਵਪਾਰਕ ਉਡਾਣ ਤੋਂ ਕਾਬੁਲ ਹਵਾਈ ਅੱਡੇ ਤੋਂ ਰਵਾਨਾ ਹੋਏ। ਬੀਤੇ ਦਿਨੀਂ ਇਹ ਉਡਾਣ ਕਤਰ ਏਅਰਵੇਜ਼ ਦੀ ਹੈ ਅਤੇ ਦੋਹਾ ਜਾ ਰਹੀ ਸੀ। ਇਕ ਸੀਨੀਅਰ ਅਮਰੀਕੀ ਅਧਿਕਾਰੀ ਨੇ ਨਾਂ ਨਾ ਛਾਪਣ ਦੀ ਸ਼ਰਤ ’ਤੇ ਕਿਹਾ ਕਿ ਰਵਾਨਾ ਹੋਏ ਕਰੀਬ 200 ਲੋਕਾਂ ’ਚ ਅਮਰੀਕੀ, ਗ੍ਰੀਨ ਕਾਰਡ ਧਾਰਕ ਅਤੇ ਜਰਮਨੀ, ਹੰਗਰੀ ਅਤੇ ਕੈਨੇਡਾ ਸਮੇਤ ਹੋਰ ਦੇਸ਼ਾਂ ਦੇ ਨਾਗਰਿਕ ਸ਼ਾਮਲ ਹਨ। ਯਾਤਰੀਆਂ ਨੇ ਜਾਂਚ ਦੌਰਾਨ ਆਪਣੇ ਦਸਤਾਵੇਜ਼ ਪੇਸ਼ ਕੀਤੇ। ਇਸ ਦਰਮਿਆਨ ਪਿਛਲੇ ਦਿਨੀਂ ਹਫੜਾ-ਦਫੜੀ ਦੌਰਾਨ ਭਾਗ ਹਵਾਈ ਅੱਡੇ ਦੇ ਕੁਝ ਅਨੁਭਵੀ ਕਰਮਚਾਰੀ ਵਾਪਸ ਕੰਮ ’ਤੇ ਪਰਤੇ ਆਏ ਹਨ।

Comment here