ਸਿਆਸਤਖਬਰਾਂਦੁਨੀਆ

ਅਫਗਾਨਿਸਤਾਨ ਤੇ ਤਾਲਿਬਾਨੀ ਸੰਕਟ ਦਾ ਹੱਲ ਸਿਰਫ ਗੱਲਬਾਤ ਜ਼ਰੀਏ ਸੰਭਵ-ਅਮਰੀਕੀ ਪ੍ਰਸ਼ਾਸਨ

ਵਾਸ਼ਿੰਗਟਨ-ਅਫਗਾਨਿਸਤਾਨ ਚ ਤਾਬਿਲਾਨੀ ਕਹਿਰ ਤੋੰ ਫਿਕਰਮੰਦ ਅਮਰੀਕੀ ਸਰਕਾਰ ਗੱਲਬਾਤ ਜ਼ਰੀਏ ਮਸਲੇ ਦੇ ਹੱਲ ਤੇ ਜ਼ੋਰ ਦੇ ਰਹੀ ਹੈ। ਜੋ ਬਾਇਡਨ ਦੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਅਫਗਾਨਿਸਤਾਨ ਵਿੱਚ ਸਥਾਈ ਸ਼ਾਂਤੀ ਸਿਰਫ ਗੱਲਬਾਤ ਜ਼ਰੀਏ ਹੀ ਆ ਸਕਦੀ ਹੈ। ਵਾਈਟ ਹਾਊਸ ਦੀ ਪ੍ਰੈਸ ਸਕੱਤਰ ਜੇਨ ਸਾਕੀ ਨੇ ਕਿਹਾ ਹੈ ਕਿ ਅਫਗਾਨ ਨੇਤਾਵਾਂ, ਸਰਕਾਰੀ ਨੁਮਾਇੰਦਿਆਂ ਅਤੇ ਤਾਲਿਬਾਨ ਦਰਮਿਆਨ ਵੱਖ ਵੱਖ ਪਹਿਲੂਆਂ ਤੇ ਗੱਲਬਾਤ ਚੱਲ ਰਹੀ ਹੈ, ਜਿਸ ਦਾ ਅਸੀਂ ਸਮਰਥਨ ਕਰਦੇ ਹਾਂ। ਨਾਲ ਹੀ ਅਸੀਂ ਮਾਨਵੀ ਸਹਾਇਤਾ, ਸੁਰਖਿਆ ਸਹਾਇਤਾ ਤੇ ਸਿਖਲਾਈ ਜ਼ਰੀਏ ਸਰਕਾਰ ਨੂੰ ਸਮਰਥਨ ਦੇਣਾ ਜਾਰੀ ਰੱਖਾਂਗੇ। ਅਸੀਂ ਉਹਨਾਂ ਨੂੰ ਆਪਣੇ ਲੋਕਾਂ ਦੀ ਹਿਫਾਜ਼ਤ ਕਰਨ ਲਈ ਮੋਹਰੀ ਭੂਮਿਕਾ ਨਿਭਾਉਣ ਲਈ ਉਤਸ਼ਾਹਿਤ ਕਰਨਾ ਵੀ ਜਾਰੀ ਰੱਖਾਂਗੇ। ਅਮਰੀਕਾ ਦੇ ਵਿਦੇਸ਼ ਮੰਤਰੀ ਟੋਨੀ ਬਲਿੰਕਨ ਨੇ ਕਿਹਾ ਹੈ ਕਿ ਅਮਰੀਕਾ ਇਸ ਗੱਲ ਲਈ ਦ੍ਰਿੜ ਹੈ ਕਿ ਅਫਗਾਨਿਸਤਾਨ ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ਖਿਲਾਫ ਅੱਤਵਾਦੀਆਂ ਲਈ ਸਿਖਲਾਈ ਦਾ ਮੈਦਾਨ ਨਾ ਬਣ ਸਕੇ। ਇਸੇ ਕਰਕੇ ਹੀ ਅਸੀਂ ਓਥੇ ਗਏ,ਅਤੇ ਸਾਨੂੰ ਇਹ ਗੱਲ ਯਾਦ ਰੱਖਣ ਦੀ ਵੀ ਲੋੜ ਹੈ। ਸਾਡੇ ਤੇ 9-11 ਹਮਲਾ ਹੋਇਆ, ਅਸੀਂ ਸਾਡੇ ਤੇ ਹਮਲਾ ਕਰਨ ਵਾਲਿਆਂ ਨੂੰ ਭਾਲਣ ਤੇ ਉਹਨਾਂ ਨੂੰ ਨਿਆਂ ਦੇ ਦਾਇਰੇ ਚ ਲਿਆਉਣ ਲਈ ਅਫਗਾਨਿਸਤਾਨ ਗਏ, ਉਸਾਮਾ ਬਿਨ ਲਾਦੇਨ ਖਿਲਾਫ ਦਸ ਸਾਲ ਪਹਿਲਾਂ ਕਾਰਵਾਈ ਕੀਤੀ ਗਈ ਅਤੇ ਉਹਨਾਂ ਹਮਲਿਆਂ ਲਈ ਜਿ਼ਮੇਵਾਰ ਅਲਕਾਇਦਾ ਅੱਤਵਾਦੀ ਸੰਗਠਨ ਨੂੰ ਤਹਿਸ ਨਹਿਸ ਕੀਤਾ। ਪਰ ਅਸੀਂ ਹੁਣ ਵੀ ਇਹ ਪੱਕਿਆਂ ਕਰਦੇ ਹਾਂ ਕਿ ਉਹਨਾਂ ਤੇ ਆਪਣੀ ਨਜ਼ਰ ਰੱਖੀਏ, ਤੇ ਦੁਬਾਰਾ ਖਤਰਾ ਦਿਸੇ ਤਾਂ ਅਸੀਂ ਉਹਨਾਂ ਖਿਲਾਫ ਕਾਰਵਾਈ ਲਈ ਤਿਆਰ ਰਹੀਏ। ਅਸੀਂ ਅੱਤਵਾਦ ਖਿਲਾਫ ਲੜਾਈ ਚ ਅਰਬਾਂ ਖਰਬਾਂ ਡਾਲਰ ਖਰਚੇ, ਹਜ਼ਾਰਾਂ ਜਾਨਾਂ ਗਈਆਂ, ਅਸੀਂ ਤਾਲਿਬਾਨੀ ਕਹਿਰ ਤੋਂ ਵੀ ਫਿਕਰਮੰਦ ਹਾਂ।

Comment here