ਇਸਲਾਮਾਬਾਦ-ਕਾਬੁਲ ’ਚ ਚੀਨ ਵੱਲੋਂ ਚਲਾਏ ਜਾ ਰਹੇ ਹੋਟਲਾਂ ’ਤੇ ਹਮਲੇ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਆਈ. ਐੱਸ. ਨੇ ਲਈ ਹੈ। ਹਮਲੇ ਦੌਰਾਨ ਤਿੰਨ ਹਮਲਾਵਰ ਮਾਰੇ ਗਏ ਸਨ ਜਦਕਿ ਹੋਟਲ ’ਚ ਠਹਿਰੇ 2 ਚੀਨੀ ਨਾਗਰਿਕ ਬਚਣ ਦੀ ਕੋਸ਼ਿਸ਼ ਕਰਦਿਆਂ ਬਾਲਕਨੀ ’ਚੋਂ ਛਾਲ ਲਗਾਉਣ ਤੋਂ ਬਾਅਦ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀ ਹੋਏ 18 ਨਾਗਰਿਕਾਂ ਵਿੱਚੋਂ 6 ਚੀਨੀ ਨਾਗਰਿਕ ਹਨ। ਇਸ ਹਮਲੇ ਤੋਂ ਬਾਅਦ ਚੀਨ ਨੇ ਮੰਗਲਵਾਰ ਨੂੰ ਆਪਣੇ ਨਾਗਰਿਕਾਂ ਨੂੰ ਸਲਾਹ ਦਿੱਤੀ ਕਿ ਜਿੰਨੀ ਜਲਦੀ ਹੋ ਸਕੇ ਅਫ਼ਗਾਨਿਸਤਾਨ ਛੱਡ ਦੇਸ਼ ਵਾਪਸ ਆ ਜਾਓ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੇਨਬਿਨ ਨੇ ਮੰਗਲਵਾਰ ਨੂੰ ਤਾਲਿਬਾਨ ਨੂੰ ਇਸ ਘਟਨਾ ਦੀ ਜਾਂਚ ਕਰਕੇ ਚੀਨੀ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਿਹਾ।
ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਦੁਪਹਿਰ ਤੋਂ ਬਾਅਦ ਕਾਬੁਲ ਦੇ ਇਕ ਹੋਟਲ ’ਤੇ ਹਮਲਾ ਕਰ ਦਿੱਤਾ ਗਿਆ ਸੀ। ਇਸ ਦੌਰਾਨ ਧਮਾਕੇ ਤੋਂ ਬਾਅਦ 10 ਮੰਜ਼ਿਲੀ ਹੋਟਲ ਤੋਂ ਧੂੰਏ ਦਾ ਗੁਬਾਰ ਉੱਠਦਾ ਦਿਖਦਾ ਰਿਹਾ। ਜਿਸ ’ਤੇ ਤਾਲਿਬਾਨ ਦੇ ਬੁਲਾਰੇ ਖਾਲਿਦ ਨੇ ਦੱਸਿਆ ਕਿ ਹਮਲੇ ਤੋਂ ਬਾਅਦ ਤੋਂ ਆਪਰੇਸ਼ਨ ਲਨੀਨ ਅੱਪ ਚਲਾਇਆ ਜਾ ਰਿਹਾ ਹੈ। ਇਸ ’ਤੇ ਤਾਲਿਬਾਨੀ ਫੌਜ ਦਾ ਕਹਿਣਾ ਹੈ ਕਿ 3 ਹਮਲਾਵਰ ਮਾਰੇ ਗਏ ਹਨ ਜਦਕਿ ਆਈ. ਐੱਸ . ਦਾ ਦਾਅਵਾ ਹੈ ਕਿ ਉਨ੍ਹਾਂ ਦੇ 2 ਹਮਲਾਵਰ ਮਾਰੇ ਗਏ ਹਨ। ਅੱਤਵਾਦੀ ਸਮੂਹ ਦੇ ਟੈਲੀਗ੍ਰਾਮ ਚੈਨਲ ’ਤੇ ਵੀ ਇਕ ਬਿਆਨ ਜਾਰੀ ਕਰ ਕੇ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਹਮਲਾ ਇਸ ਲਈ ਕੀਤਾ ਕਿਉਂਕਿ ਚੀਨ ਵੱਲੋਂ ਚਲਾਏ ਜਾ ਰਹੇ ਹੋਟਲ ਚੀਨੀ ਡਿਪਲੋਮੈਟਾਂ ਦਾ ਕੇਂਦਰ ਬਣ ਰਹੇ ਹਨ।
Comment here