ਅਪਰਾਧਸਿਆਸਤਦੁਨੀਆ

ਅਫਗਾਨਿਸਤਾਨ ‘ਚ 80 ਸਕੂਲੀ ਵਿਦਿਆਰਥਣਾਂ ਨੂੰ ਦਿੱਤਾ ਜ਼ਹਿਰ

ਕਾਬੁਲ-ਇਥੋਂ ਦੇ ਸੂਚਨਾ ਅਤੇ ਸੱਭਿਆਚਾਰ ਦੇ ਸੂਬਾਈ ਨਿਰਦੇਸ਼ਕ ਮੁਫਤੀ ਆਮਿਰ ਸਰਿਪੁਲੀ ਨੇ ਜਾਣਕਾਰੀ ਦਿੱੰਦਿਆਂ ਦੱਸਿਆ ਕਿ ਅਫਗਾਨਿਸਤਾਨ ਦੇ ਉੱਤਰੀ ਸਾਰੀ ਪੁਲ ਪ੍ਰਾਂਤ ਦੇ ਸੰਚਾਰਕ ਜ਼ਿਲ੍ਹੇ ’ਚ ਪ੍ਰਾਇਮਰੀ ਗਰਲਜ਼ ਸਕੂਲ ਦੀਆਂ ਸੈਂਕੜੇ ਵਿਦਿਆਰਥਣਾਂ ਨੂੰ ਜ਼ਹਿਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮੁਫਤੀ ਆਮਿਰ ਸਰਿਪੁਲੀ ਨੇ ਦੱਸਿਆ ਕਿ ਸੰਚਾਰਕ ਜ਼ਿਲ੍ਹੇ ਦੇ ਕਾਬੋਦ ਆਬ ਖੇਤਰ ’ਚ ਫੈਜ਼ਾਬਾਦ ਗਰਲਜ਼ ਸਕੂਲ ਦੀਆਂ ਕੁਲ 80 ਵਿਦਿਆਰਥਣਾਂ, 7 ਅਧਿਆਪਕਾਂ, 5 ਮਾਤਾ-ਪਿਤਾ ਅਤੇ ਇਕ ਕਰਮਚਾਰੀ ਨੂੰ ਜ਼ਹਿਰ ਦਿੱਤਾ ਗਿਆ ਸੀ ਪਰ ਇਨ੍ਹਾਂ ਲੋਕਾਂ ਦੀ ਹਾਲਤ ਸਥਿਰ ਹੈ।
ਇਕ ਅਧਿਕਾਰੀ ਨੇ ਕਿਹਾ ਕਿ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਵਿਚਾਲੇ ਇਕ ਪੀੜਤ ਵਿਦਿਆਰਥਣ ਦੀ ਮਾਂ ਮਹਨਾਜ ਨੇ ਇਸ ਘਟਨਾ ਦੀ ਨਿੰਦਾ ਕੀਤੀ ਅਤੇ ਸੂਬਾ ਪ੍ਰਸ਼ਾਸਨ ਤੋਂ ਇਸ ਅਪਰਾਧ ਦੇ ਪਿੱਛੇ ਲੋਕਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਨਿਆਂ ਦਿਵਾਉਣ ਦੀ ਮੰਗ ਕੀਤੀ। ਮੰਨਿਆ ਜਾ ਰਿਹਾ ਹੈ ਕਿ ਅਗਸਤ 2021 ‘ਚ ਤਾਲਿਬਾਨ ਦੇ ਸੱਤਾ ਵਿੱਚ ਆਉਣ ਅਤੇ ਅਫਗਾਨ ਔਰਤਾਂ ਤੇ ਲੜਕੀਆਂ ਦੇ ਅਧਿਕਾਰਾਂ ਅਤੇ ਆਜ਼ਾਦੀ ‘ਤੇ ਨਿਯੰਤਰਣ ਕਰਨ ਤੋਂ ਬਾਅਦ ਇਸ ਤਰ੍ਹਾਂ ਦਾ ਇਹ ਪਹਿਲਾ ਮਾਮਲਾ ਹੈ। ਅਫਗਾਨਿਸਤਾਨ ਵਿੱਚ ਅਗਸਤ 2021 ‘ਚ ਤਾਲਿਬਾਨ ਦੇ ਸੱਤਾ ਸੰਭਾਲਣ ਤੋਂ ਬਾਅਦ ਲੜਕੀਆਂ ਨੂੰ ਜ਼ਹਿਰ ਦਿੱਤੇ ਜਾਣ ਦਾ ਇਹ ਪਹਿਲਾ ਮਾਮਲਾ ਹੈ। ਇਸ ਤੋਂ ਪਹਿਲਾਂ 2015 ਵਿੱਚ ਅਫਗਾਨਿਸਤਾਨ ‘ਚ ਕੁੜੀਆਂ ਨੂੰ ਵੀ ਜ਼ਹਿਰ ਦਿੱਤਾ ਗਿਆ ਸੀ, ਹਾਲਾਂਕਿ ਉਦੋਂ ਤਾਲਿਬਾਨ ਸੱਤਾ ਵਿੱਚ ਨਹੀਂ ਸੀ। ਇਹ ਘਟਨਾ ਹੇਰਾਤ ਸੂਬੇ ਦੀ ਹੈ, ਜਿੱਥੇ 600 ਸਕੂਲੀ ਵਿਦਿਆਰਥਣਾਂ ਨੂੰ ਜ਼ਹਿਰ ਦਿੱਤਾ ਗਿਆ ਸੀ।

Comment here