ਕਾਬੁਲ-ਸੰਗਠਨ ‘ਸੇਵ ਦ ਚਿਲਡਰਨ’ ਸੰਸਥਾ ਦੀ ਰਿਪੋਰਟ ਅਨੁਸਾਰ ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਸੱਤਾ ਵਿੱਚ ਆਉਣ ਦੇ ਇੱਕ ਸਾਲ ਬਾਅਦ ਆਰਥਿਕ ਸੰਕਟ ਨੇ ਦੇਸ਼ ਵਿੱਚ ਲੋਕਾਂ ਦਾ ਰਹਿਣਾ ਮੁਸ਼ਕਲ ਕਰ ਦਿੱਤਾ ਹੈ ਅਤੇ ਗਰੀਬੀ ਕਾਰਨ ਭੁੱਖਮਰੀ ਦੀ ਕਗਾਰ ‘ਤੇ ਹਨ। ਰਿਪੋਰਟ ‘ਚ ਕਿਹਾ ਕਿ ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਅਫਗਾਨ ਬੱਚਿਆਂ ‘ਚ ਕੁਪੋਸ਼ਣ ਦੇ ਮਾਮਲਿਆਂ ‘ਚ ਕਰੀਬ 47 ਫ਼ੀਸਦੀ ਦਾ ਵਾਧਾ ਹੋਇਆ ਹੈ। ਖਾਮਾ ਪ੍ਰੈੱਸ ਦੀ ਰਿਪੋਰਟ ਮੁਤਾਬਕ ਮਾਨਵਤਾਵਾਦੀ ਸੰਸਥਾ “ਸੇਵ ਦ ਚਿਲਡਰਨ” ਵੱਲੋਂ ਜਨਵਰੀ ਮਹੀਨੇ ‘ਚ ਕਰੀਬ 2500 ਗਰੀਬ ਬੱਚਿਆਂ ਦਾ ਇਲਾਜ ਕੀਤਾ ਗਿਆ ਸੀ ਅਤੇ ਹੁਣ ਇਹ ਗਿਣਤੀ 4270 ਦੇ ਕਰੀਬ ਪਹੁੰਚ ਗਈ ਹੈ, ਜਿਨ੍ਹਾਂ ‘ਚੋਂ ਕਈਆਂ ਦੀ ਇਲਾਜ ਤੋਂ ਪਹਿਲਾਂ ਹੀ ਮੌਤ ਹੋ ਗਈ ਹੈ।
ਅਫਗਾਨਿਸਤਾਨ ਵਿਚ ਸੇਵ ਦ ਚਿਲਡਰਨ ਦੇ ਕੰਟਰੀ ਡਾਇਰੈਕਟਰ ਕ੍ਰਿਸ ਨਿਆਮੰਡੀ ਨੇ ਤਾਲਿਬਾਨ ਸ਼ਾਸਨ ਦੇ ਅਧੀਨ ਅਫਗਾਨ ਬੱਚਿਆਂ ਦੀ ਸਥਿਤੀ ਨੂੰ ਉਜਾਗਰ ਕਰਦੇ ਹੋਏ ਕਿਹਾ ਕਿ ਸੇਵ ਦਾ ਚਿਲਡਰਨ ਵਰਗੀਆਂ ਮਾਨਵਤਾਵਾਦੀ ਸੰਸਥਾਵਾਂ ਅਫਗਾਨਿਸਤਾਨ ਵਿਚ ਹਰ ਰੋਜ਼ ਭੁੱਖ ਨਾਲ ਮਰ ਰਹੇ ਬੱਚਿਆਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀਆਂ ਹਨ ਪਰ ਸੱਚਾਈ ਇਹ ਹੈ ਕਿ ਬਹੁਤ ਸਾਰੇ ਬੱਚੇ ਭੁੱਖਮਰੀ ਦਾ ਜਾਨਲੇਵਾ ਪੱਧਰ ਦਾ ਸਾਹਮਣਾ ਕਰ ਰਹੇ ਹਨ, ਸਾਡੇ ਕੋਲ ਉਨ੍ਹਾਂ ਸਾਰਿਆਂ ਨੂੰ ਬਚਾਉਣ ਲਈ ਸਰੋਤ ਨਹੀਂ ਹਨ।”
ਅੰਤਰਰਾਸ਼ਟਰੀ ਮੁਲਾਂਕਣ ਦੇ ਅਨੁਸਾਰ, ਅਫਗਾਨਿਸਤਾਨ ਇਸ ਸਮੇਂ ਗੰਭੀਰ ਮਨੁੱਖੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਦੇਸ਼ ਵਿੱਚ ਹੁਣ ਦੁਨੀਆ ਵਿੱਚ ਐਮਰਜੈਂਸੀ ਭੋਜਨ ਅਸੁਰੱਖਿਆ ਵਿੱਚ ਸਭ ਤੋਂ ਵੱਧ ਲੋਕ ਹਨ। ਰਿਪੋਰਟ ਮੁਤਾਬਕ ਲਗਭਗ 95 ਫ਼ੀਸਦੀ ਆਬਾਦੀ ਮਤਲਬ 23 ਮਿਲੀਅਨ ਤੋਂ ਵੱਧ ਲੋਕਾਂ ਨੂੰ ਸਹਾਇਤਾ ਦੀ ਲੋੜ ਹੈ। ਇਸ ਤੋਂ ਇਲਾਵਾ, ਪਿਛਲੇ ਸਾਲ ਅਗਸਤ ਵਿਚ ਅਫਗਾਨਿਸਤਾਨ ਸਰਕਾਰ ਦੇ ਪਤਨ ਅਤੇ ਤਾਲਿਬਾਨ ਦੀ ਸੱਤਾ ਵਿਚ ਵਾਪਸੀ ਤੋਂ ਬਾਅਦ ਅਫਗਾਨਿਸਤਾਨ ਵਿਚ ਮਨੁੱਖੀ ਅਧਿਕਾਰਾਂ ਦੀ ਸਥਿਤੀ ਵਿਗੜ ਗਈ ਹੈ।
ਅਫਗਾਨਿਸਤਾਨ ’ਚ 50 ਫੀਸਦੀ ਬੱਚੇ ਕੁਪੋਸ਼ਣ ਦਾ ਸ਼ਿਕਾਰ

Comment here