ਐਬਕ (ਵਾਰਤਾ)-ਟਰੈਫਿਕ ਪੁਲਸ ਅਧਿਕਾਰੀ ਨਿਆਜ਼ ਮੁਹੰਮਦ ਨੇ ਦੱਸਿਆ ਕਿ ਉੱਤਰੀ ਅਫਗਾਨਿਸਤਾਨ ਦੇ ਸਮਾਂਗਨ ਸੂਬੇ ‘ਚ ਵੱਖ-ਵੱਖ ਸੜਕ ਹਾਦਸਿਆਂ ‘ਚ 4 ਯਾਤਰੀਆਂ ਦੀ ਮੌਤ ਹੋ ਗਈ ਅਤੇ 9 ਹੋਰ ਜ਼ਖ਼ਮੀ ਹੋ ਗਏ। ਸਾਰੇ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪਹਿਲੇ ਹਾਦਸੇ ‘ਚ ਵੀਰਵਾਰ ਸ਼ਾਮ ਸਮਾਂਗਨ ਸੂਬੇ ਦੇ ਕਚੇਨ ਇਲਾਕੇ ‘ਚ ਬਗਲਾਨ-ਸਮਾਂਗਨ ਹਾਈਵੇਅ ‘ਤੇ ਲਾਪਰਵਾਹੀ ਨਾਲ ਡਰਾਈਵਿੰਗ ਕਰਨ ਕਾਰਨ ਇਕ ਕਾਰ ਪਲਟ ਗਈ, ਜਿਸ ਕਾਰਨ 4 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ 8 ਹੋਰ ਜ਼ਖ਼ਮੀ ਹੋ ਗਏ। ਇਸ ਤੋਂ ਕੁਝ ਮਿੰਟ ਬਾਅਦ ਉਸੇ ਇਲਾਕੇ ਵਿੱਚ 2 ਕਾਰਾਂ ਦੀ ਟੱਕਰ ਵਿੱਚ ਇਕ ਯਾਤਰੀ ਜ਼ਖ਼ਮੀ ਹੋ ਗਿਆ।

Comment here