ਇਸਲਾਮਾਬਾਦ-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਦੇ ਬਚਾਅ ’ਚ ਉਤਰੇ ਹਨ। ਉਨ੍ਹਾਂ ਕਿਹਾ ਕਿ ਬਾਈਡੇਨ ਨੂੰ ਅਫ਼ਗਾਨਿਸਤਾਨ ਤੋਂ ਵਾਪਸੀ ’ਤੇ ਗ਼ਲਤ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਅਤੇ ਇਹ ਸਭ ਤੋਂ ਸਮਝਦਾਰੀ ਵਾਲਾ ਕਦਮ ਸੀ। ਅਫ਼ਗਾਨਿਸਤਾਨ ਬਾਰੇ ਖਾਨ ਨੇ ਕਿਹਾ ਕਿ ਸ਼ਰਨਾਰਥੀਆਂ ਦੀ ਸਮੱਸਿਆ ਦਾ ਹੱਲ ਨਹੀਂ ਕੀਤਾ ਗਿਆ ਤਾਂ ਇਸ ਦੇ ਦੂਰਦਰਸ਼ੀ ਨਤੀਜੇ ਹੋਣਗੇ। ਜ਼ਿਕਰਯੋਗ ਹੈ ਕਿ ਅਫ਼ਗਾਨਿਸਤਾਨ ਤੋਂ ਅਮਰੀਕਾ ਦੀ ਰਵਾਨਗੀ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਨੇ ਇਮਰਾਨ ਖਾਨ ਨੂੰ ਅਜੇ ਤੱਕ ਕੋਈ ਫੋਨ ਨਹੀਂ ਕੀਤਾ ਹੈ। ਇਮਰਾਨ ਇਸ ਗੱਲ ’ਤੇ ਗਿਲਾ ਵੀ ਕਰ ਚੁੱਕੇ ਹਨ। ਇਮਰਾਨ ਨੇ ਇਸ ਸੱਚਾਈ ਤੋਂ ਇਨਕਾਰ ਕੀਤਾ ਕਿ ਇਸਲਾਮਾਬਾਦ ਨੇ ਅਮਰੀਕੀ ਫ਼ੌਜ ਦੇ ਵਿਰੁੱਧ ਲੜਾਈ ’ਚ ਤਾਲਿਬਾਨ ਦੀ ਮਦਦ ਕੀਤੀ।
Comment here