ਅਪਰਾਧਸਿਆਸਤਖਬਰਾਂ

ਅਫਗਾਨਿਸਤਾਨ ’ਚ ਵੀ.ਓ.ਏ. ਦੇ ਪ੍ਰਸਾਰਣ ’ਤੇ ਲੱਗੀ ਰੋਕ

ਵਾਸ਼ਿੰਗਟਨ-ਅਫਗਾਨਿਸਤਾਨ ’ਚ ‘ਵਾਇਸ ਆਫ ਅਮਰੀਕਾ’ ਦਾ ਪ੍ਰਸਾਰਣ ਰੋਕਣ ਦੀ ਖਬਰ ਹੈ। ਅਮਰੀਕੀ ਸਰਕਾਰੀ ਪ੍ਰਸਾਰਣ ਸੇਵਾ ਵਾਇਸ ਆਫ ਅਮਰੀਕਾ (ਵੀਓਏ) ਨੇ ਕਿਹਾ ਕਿ ਤਾਲਿਬਾਨ ਅਧਿਕਾਰੀਆਂ ਨੇ ਵੀਰਵਾਰ ਤੋਂ ਅਫਗਾਨਿਸਤਾਨ ਵਿੱਚ ਇਸਦੇ ਐਫਐਮ ਰੇਡੀਓ ਅਤੇ ਰੇਡੀਓ ਫਰੀ ਯੂਰਪ/ਰੇਡੀਓ ਲਿਬਰਟੀ ਦੇ ਪ੍ਰਸਾਰਣ ਨੂੰ ਰੋਕ ਦਿੱਤਾ ਹੈ। ਵੀ.ਓ.ਏ. ਨੇ ਕਿਹਾ ਕਿ ਤਾਲਿਬਾਨ ਅਧਿਕਾਰੀਆਂ ਨੇ ਬਿਨਾਂ ਕੋਈ ਖਾਸ ਕਾਰਨ ਦੱਸੇ ‘ਪ੍ਰੋਗਰਾਮ ਦੀ ਸਮੱਗਰੀ ਬਾਰੇ ਪ੍ਰਾਪਤ ਹੋਈਆਂ ਸ਼ਿਕਾਇਤਾਂ’ ਦਾ ਹਵਾਲਾ ਦਿੱਤਾ। ਵੀ.ਓ.ਏ. ਅਤੇ ਆਰ.ਐਫ.ਈ. ਨੂੰ ਅਮਰੀਕੀ ਸਰਕਾਰ ਦੁਆਰਾ ਫੰਡ ਦਿੱਤਾ ਜਾਂਦਾ ਹੈ। ਹਾਲਾਂਕਿ, ਉਹ ਸੰਪਾਦਕੀ ਸੁਤੰਤਰਤਾ ਦਾ ਦਾਅਵਾ ਕਰਦੇ ਹਨ।
ਜ਼ਿਕਰਯੋਗ ਹੈ ਕਿ ਅਗਸਤ 2021 ਨੂੰ ਤਾਲਿਬਾਨ ਨੇ ਅਫਗਾਨਿਸਤਾਨ ਦੀ ਸੱਤਾ ’ਤੇ ਕਬਜ਼ਾ ਕਰ ਲਿਆ ਸੀ। ਅਫਗਾਨਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਬਦੁਲ ਕਹਰ ਬਲਖੀ ਨੇ ਵੀਰਵਾਰ ਨੂੰ ਕਿਹਾ ਕਿ ਦੇਸ਼ ਵਿੱਚ ਪ੍ਰੈਸ ਕਾਨੂੰਨ ਹਨ ਅਤੇ ਜੋ ਵੀ ਨੈਟਵਰਕ ਇਹਨਾਂ ਕਾਨੂੰਨਾਂ ਦੀ ‘ਵਾਰ-ਵਾਰ ਉਲੰਘਣਾ’ ਕਰਦਾ ਪਾਇਆ ਗਿਆ, ਉਸ ਤੋਂ ਦੇਸ਼ ਵਿੱਚ ਕੰਮ ਕਰਨ ਦਾ ਵਿਸ਼ੇਸ਼ ਅਧਿਕਾਰ ਖੋਹ ਲਿਆ ਜਾਵੇਗਾ। ਉਸ ਨੇ ਕਿਹਾ, ‘ਵੀਓਏ ਅਤੇ ਅਜ਼ਾਦੀ ਰੇਡੀਓ (ਰੇਡੀਓ ਲਿਬਰਟੀ) ਇਹਨਾਂ ਕਾਨੂੰਨਾਂ ਦੀ ਪਾਲਣਾ ਕਰਨ ਵਿੱਚ ਅਸਫਲ ਰਹੇ, ਵਾਰ-ਵਾਰ ਉਲੰਘਣਾ ਕਰਦੇ ਪਾਏ ਗਏ, ਪੇਸ਼ੇਵਰ ਤੌਰ ’ਤੇ ਕੰਮ ਕਰਨ ਵਿੱਚ ਅਸਫਲ ਰਹੇ ਅਤੇ ਇਸ ਲਈ ਬੰਦ ਕਰ ਦਿੱਤੇ ਗਏ।’ ‘ਵਿਦਾਊਟ ਬਾਰਡਰਜ਼’ ਨੇ ਹਾਲ ਹੀ ਵਿੱਚ ਕਿਹਾ ਕਿ ਅਫਗਾਨਿਸਤਾਨ ਨੇ 40 ਫੀਸਦੀ ਮੀਡੀਆ ਸੰਸਥਾਵਾਂ ਅਤੇ 60 ਫੀਸਦੀ ਪੱਤਰਕਾਰਾਂ ਨੂੰ ਗੁਆ ਦਿੱਤਾ ਹੈ।

Comment here