ਫਰਾਹ-ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਅਫਗਾਨਿਸਤਾਨ ਦੇ ਪੱਛਮੀ ਫਰਾਹ ਸੂਬੇ ਵਿੱਚ ਇੱਕ ਧਾਰਮਿਕ ਵਿਦਵਾਨ ਦਾ ਕਤਲ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਸੂਬੇ ਦੇ ਸੱਭਿਆਚਾਰ ਅਤੇ ਸੂਚਨਾ ਵਿਭਾਗ ਦੇ ਮੁਖੀ ਬਦਰੂਦੀਨ ਨੇ ਦੱਸਿਆ ਕਿ ਇਹ ਕਤਲ ਬੀਤੇ ਸ਼ਨੀਵਾਰ ਨੂੰ ਸੂਬਾਈ ਰਾਜਧਾਨੀ ਫਰਾਹ ’ਚ ਹੋਇਆ ਅਤੇ ਦੋਸ਼ੀ ਅਪਰਾਧ ਕਰਨ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ। ਏਜੰਸੀ ਮੁਤਾਬਕ, ਉਹਨਾਂ ਨੇ ਇਹ ਵੀ ਕਿਹਾ ਕਿ ਸੁਰੱਖਿਆ ਕਰਮਚਾਰੀਆਂ ਨੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।
ਅਫਗਾਨਿਸਤਾਨ ’ਚ ਵਿਦਵਾਨ ਆਗੂ ਦਾ ਕਤਲ

Comment here