ਬੀਜਿੰਗ-ਤਾਲਿਬਾਨ ਪ੍ਰਸ਼ਾਸਨ ਦੇ ਉਪ ਬੁਲਾਰੇ ਬਿਲਾਲ ਕਰੀਮੀ ਨੇ ਸੋਸ਼ਲ ਮੀਡੀਆ ‘ਤੇ ਦੱਸਿਆ ਕਿ ਚੀਨ ਨੇ ਅਫਗਾਨਿਸਤਾਨ ਵਿਚ ਆਪਣਾ ਫੁੱਲ-ਟਾਈਮ ਰਾਜਦੂਤ ਨਿਯੁਕਤ ਕੀਤਾ ਹੈ। ਇਸ ਦੇ ਨਾਲ ਹੀ ਚੀਨ ਅਜਿਹਾ ਕਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ। ਦਰਅਸਲ, 2021 ਵਿੱਚ ਅਫਗਾਨਿਸਤਾਨ ਵਿੱਚ ਸੱਤਾ ਸੰਭਾਲਣ ਤੋਂ ਬਾਅਦ, ਤਾਲਿਬਾਨ ਅੰਤਰਰਾਸ਼ਟਰੀ ਮਾਨਤਾ ਦੀ ਮੰਗ ਕਰ ਰਿਹਾ ਹੈ। ਹਾਲਾਂਕਿ ਅਜੇ ਤੱਕ ਕਿਸੇ ਵੀ ਦੇਸ਼ ਨੇ ਅਜਿਹਾ ਨਹੀਂ ਕੀਤਾ ਹੈ। ਚੀਨ ਕਾਬੁਲ ਵਿੱਚ ਆਪਣਾ ਫੁੱਲ-ਟਾਈਮ ਰਾਜਦੂਤ ਨਿਯੁਕਤ ਕਰਕੇ ਇਸ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ।
ਬੁਲਾਰੇ ਬਿਲਾਲ ਕਰੀਮੀ ਨੇ ਲਿਖਿਆ, ‘ਇਕ ਸਮਾਰੋਹ ਦੌਰਾਨ ਪ੍ਰਧਾਨ ਮੰਤਰੀ ਅਤੇ ਅਫਗਾਨਿਸਤਾਨ ਵਿਚ ਨਵੇਂ ਚੀਨੀ ਰਾਜਦੂਤ ਝਾਓ ਜਿੰਗ ਦਰਮਿਆਨ ਮੁਲਾਕਾਤ ਹੋਈ। ਜਿੱਥੇ ਦੋਵਾਂ ਨੇ ਇਕ-ਦੂਜੇ ਨਾਲ ਗੱਲਬਾਤ ਕੀਤੀ। ਇਸ ਦੌਰਾਨ ਚੀਨੀ ਰਾਜਦੂਤ ਨੇ ਅਫਗਾਨਿਸਤਾਨ ‘ਚ ਆਪਣੇ ਨਵੇਂ ਮਿਸ਼ਨ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।’ ਚੀਨ ਦੇ ਵਿਦੇਸ਼ ਮੰਤਰਾਲਾ ਨੇ ਇੱਕ ਬਿਆਨ ਵਿੱਚ ਕਿਹਾ, “ਇਹ ਅਫਗਾਨਿਸਤਾਨ ਵਿੱਚ ਚੀਨ ਦੇ ਰਾਜਦੂਤ ਦਾ ਆਮ ਰੋਟੇਸ਼ਨ ਹੈ ਅਤੇ ਇਸ ਦਾ ਉਦੇਸ਼ ਚੀਨ ਅਤੇ ਅਫਗਾਨਿਸਤਾਨ ਦਰਮਿਆਨ ਗੱਲਬਾਤ ਅਤੇ ਸਹਿਯੋਗ ਨੂੰ ਅੱਗੇ ਵਧਾਉਣਾ ਹੈ।”
ਅਫਗਾਨਿਸਤਾਨ ‘ਚ ਰਾਜਦੂਤ ਨਿਯੁਕਤੀ ਵਾਲਾ ਪਹਿਲਾ ਦੇਸ਼ ਬਣਿਆ ਚੀਨ

Comment here