ਸਿਆਸਤਖਬਰਾਂਦੁਨੀਆ

ਅਫਗਾਨਿਸਤਾਨ ’ਚ ਮੈਡੀਕਲ ਸਪਲਾਈ ਦੀ ਕਮੀ, ਕਈ ਟਰੱਕ ਸਰਹੱਦ ’ਤੇ ਰੋਕੇ

ਕਾਬੁਲ-ਇਥੋਂ ਦੇ ਫਾਰਮੇਸੀ ਮਾਲਕਾਂ ਦੇ ਸੰਘ ਨੇ ਦੱਸਿਆ ਕਿ ਮੈਡੀਕਲ ਸਪਲਾਈ ਨਾਲ ਲੱਦੇ 50 ਤੋਂ ਵਧੇਰੇ ਟਰੱਕਾਂ ਨੂੰ ਅਗਿਆਤ ਕਾਰਨਾਂ ਤੋਂ ਸਰਹੱਦਾਂ ’ਤੇ ਰੋਕ ਦਿੱਤਾ ਗਿਆ ਹੈ। ਜਿਸ ਦੀ ਵਜ੍ਹਾ ਨਾਲ ਦੇਸ਼ ’ਚ ਮੈਡੀਕਲ ਸਪਲਾਈ ਦੀ ਭਾਰੀ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੰਘ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਟਰੱਕਾਂ ਨੂੰ ਅਫ਼ਗਾਨਿਸਤਾਨ ਵਿਚ ਐਂਟਰੀ ਕਰਨ ਦੀ ਆਗਿਆ ਨਹੀਂ ਦਿੱਤੀ ਗਈ ਤਾਂ ਅਗਲੇ ਮਹੀਨੇ ਪੂਰੇ ਦੇਸ਼ ਵਿਚ ਮੈਡੀਕਲ ਸਪਲਾਈ ਦੀ ਭਾਰੀ ਕਮੀ ਹੋ ਜਾਵੇਗੀ।
ਸੰਘ ਦੇ ਮੈਂਬਰ ਅਜੀਜ਼ੁਲਾਹ ਸ਼ਫੀਕ ਨੇ ਦੱਸਿਆ ਕਿ ਦਵਾਈ ਫੈਕਟਰੀਆਂ ’ਚ ਦਵਾਈਆਂ ਦੀ ਕਮੀ ਹੈ ਅਤੇ ਜ਼ਰੂਰੀ ਦਵਾਈਆਂ ਇਸਤੇਮਾਲ ਹੋ ਗਈਆਂ ਹਨ। ਜੇਕਰ ਹਾਲਾਤ ਇਵੇਂ ਹੀ ਰਹੇ ਤਾਂ ਅਫ਼ਗਾਨਿਸਤਾਨ ਵਿਚ ਮੈਡੀਕਲ ਸਪਲਾਈ ਦਾ ਸੰਕਟ ਖੜ੍ਹਾ ਹੋ ਸਕਦਾ ਹੈ। ਇੱਥੋਂ ਤਕ ਕਿ ਦਵਾਈ ਫੈਕਟਰੀਆਂ ਦੇ ਮਾਲਕਾਂ ਦਾ ਵੀ ਕਹਿਣਾ ਹੈ ਕਿ ਦਵਾਈ ਬਣਾਉਣ ਲਈ ਜ਼ਰੂਰੀ ਚੀਜ਼ਾਂ ਦੀ ਘਾਟ ਕਾਰਨ ਫੈਕਟਰੀਆਂ ਬੰਦ ਹੋ ਗਈਆਂ ਹਨ। ਮੈਡੀਕਲ ਫੈਕਟਰੀ ਦੇ ਚੀਫ਼ ਇੰਸਪੈਕਟਰ ਅਬਦੁੱਲ ਕਰੀਮ ਖੋਸਤੀ ਨੇ ਦੱਸਿਆ ਕਿ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਕਈ ਟਰੱਕਾਂ ਨੂੰ ਸਰਹੱਦ ’ਤੇ ਰੋਕ ਦਿੱਤਾ ਗਿਆ ਹੈ। ਹੁਣ ਕਈ ਫੈਕਟਰੀਆਂ ਦਵਾਈ ਬਣਾਉਣ ਲਈ ਜ਼ਰੂਰੀ ਚੀਜ਼ਾਂ ਦੀ ਘਾਟ ਦਾ ਸਾਹਮਣਾ ਕਰ ਰਹੀਆਂ ਹਨ। ਇਸ ਮੁੱਦੇ ’ਤੇ ਚਿੰਤਾ ਜ਼ਾਹਰ ਕਰਦੇ ਹੋਏ ਫਾਰਮੇਸੀ ਮਾਲਕਾਂ ਨੇ ਵੀ ਇਹ ਕਹਿੰਦੇ ਹੋਏ ਆਵਾਜ਼ ਬੁਲੰਦ ਕੀਤੀ ਹੈ ਕਿ ਮੈਡੀਕਲ ਸਪਲਾਈ ਬੰਦ ਹੋਣ ਨਾਲ ਉਨ੍ਹਾਂ ਦਾ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ।

Comment here