ਖਬਰਾਂਚਲੰਤ ਮਾਮਲੇਦੁਨੀਆ

ਅਫਗਾਨਿਸਤਾਨ ‘ਚ ਮਿੰਨੀ ਬੱਸ ਹਾਦਸਾਗ੍ਰਸਤ ਦੌਰਾਨ 25 ਲੋਕਾਂ ਦੀ ਮੌਤ

ਕਾਬੁਲ-ਇਥੋਂ ਦੇ ਪੁਲਸ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉੱਤਰੀ ਅਫਗਾਨਿਸਤਾਨ ‘ਚ ਇਕ ਮਿੰਨੀ ਬੱਸ ਦੇ ਹਾਦਸਾਗ੍ਰਸਤ ਹੋਣ ਕਾਰਨ 9 ਬੱਚਿਆਂ ਅਤੇ 12 ਔਰਤਾਂ ਸਮੇਤ 25 ਲੋਕਾਂ ਦੀ ਮੌਤ ਹੋ ਗਈ। ਬੁਲਾਰੇ ਨੇ ਦੱਸਿਆ ਕਿ ਇਹ ਹਾਦਸਾ ਸਰ-ਏ-ਪੁਲ ਸੂਬੇ ਵਿੱਚ ਖੱਜਲ-ਖੁਆਰੀ ਵਾਲੇ ਪਹਾੜੀ ਖੇਤਰ ‘ਚ ਉਸ ਸਮੇਂ ਵਾਪਰਿਆ ਜਦੋਂ ਮਿੰਨੀ ਬੱਸ ਵਿੱਚ ਸਵਾਰ ਲੋਕ ਇਕ ਵਿਆਹ ਸਮਾਗਮ ਤੋਂ ਵਾਪਸ ਆ ਰਹੇ ਸਨ। ਸਥਾਨਕ ਪੁਲਸ ਕਮਾਂਡਰ ਦੇ ਬੁਲਾਰੇ ਦੀਨ ਮੁਹੰਮਦ ਨਜ਼ਾਰੀ ਨੇ ਹਾਦਸੇ ਲਈ ਮਿੰਨੀ ਬੱਸ ਡਰਾਈਵਰ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਦੱਸਿਆ ਕਿ ਡਰਾਈਵਰ ਦੀ ਲਾਪ੍ਰਵਾਹੀ ਕਾਰਨ ਬੱਸ ਡੂੰਘੀ ਖੱਡ ਵਿੱਚ ਜਾ ਡਿੱਗੀ।

Comment here