ਸਿਆਸਤਖਬਰਾਂਦੁਨੀਆ

ਅਫਗਾਨਿਸਤਾਨ ’ਚ ਮਾਰੇ ਗਏ 3 ਮੈਰੀਨ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ

ਕਾਬੁਲ-ਅਫਗਾਨਿਸਤਾਨ ’ਚ ਪਿਛਲੇ ਮਹੀਨੇ ਹੋਏ ਬੰਬ ਧਮਾਕਿਆਂ ’ਚ ਜਾਨ ਗੁਆਉਣ ਵਾਲੇ 3 ਜਲ ਸੈਨਾ ਦੇ ਜਵਾਨਾਂ ਕਰੀਮ ਨਿਕੋਈ (20), ਹੰਟਰ ਲੋਪੇਜ਼ (22) ਤੇ ਸਾਰਜੈਂਟ ਨਿਕੋਲ ਗੀ ਦੇ ਲਈ ਕੈਲੀਫੋਰਨੀਆ ’ਚ ਦੁਖੀ ਲੋਕਾਂ ਨੇ ਸ਼ਨੀਵਾਰ ਨੂੰ ਪ੍ਰਾਰਥਾਨਾਵਾਂ ਕੀਤੀਆਂ ਤੇ ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦਿੱਤੀ।
ਅਫਗਾਨਿਸਤਾਨ ’ਚ ਸੂਚਨਾ ਤੇ ਸੰਸਕ੍ਰਿਤੀ ਮੰਤਰਾਲਾ ਦੇ ਸੰਸਕ੍ਰਿਤਕ ਕਮਿਸ਼ਨ ਨੇ ਕਿਹਾ ਕਿ ਕਾਰਜਕਾਰੀ ਮੰਤਰੀ ਮੰਡਲ ਅਫਗਾਨਿਸਤਾਨ ਦੇ ਦੂਤਘਰਾਂ ਤੇ ਵਿਦੇਸ਼ਾਂ ’ਚ ਡਿਪਲੋਮੈਟਿਕ ਮਿਸ਼ਨਾਂ ਦੀਆਂ ਗਤੀਵਿਧੀਆਂ ਬਾਰੇ ਛੇਤੀ ਹੀ ਕੋਈ ਫ਼ੈਸਲਾ ਕਰੇਗਾ। ਕਮਿਸ਼ਨ ਦੇ ਮੈਂਬਰ ਸਈਦ ਖੋਸਤੀ ਨੇ ਦੱਸਿਆ ਕਿ ਵਿਦੇਸ਼ਾਂ ’ਚ ਸਥਿਤ ਡਿਪਲੋਮੈਟਿਕ ਮਿਸ਼ਨ ਕਾਬੁਲ ’ਚ ਵਿਦੇਸ਼ ਮੰਤਰਾਲਾ ਨਾਲ ਸਲਾਹ ਕੀਤੇ ਬਿਨਾਂ ਕੰਮ ਨਹੀਂ ਕਰ ਸਕਦੇ। ਇਸ ਦੌਰਾਨ ਵਿਦੇਸ਼ਾਂ ’ਚ ਕਈ ਅਫਗਾਨੀ ਡਿਪਲੋਮੈਟਾਂ ਨੇ ਕਿਹਾ ਕਿ ਉਨ੍ਹਾਂ ਦੇ ਭਵਿੱਖ ਨੂੰ ਲੈ ਕੇ ਸ਼ਸ਼ੋਪੰਜ ਦਾ ਮਾਹੌਲ ਹੈ ਅਤੇ ਉਨ੍ਹਾਂ ਦੇ ਕੁਝ ਸਹਿਯੋਗੀ ਸ਼ਰਣ ਮੰਗ ਰਹੇ ਹਨ। ਕਈ ਮਹੀਨਿਆਂ ਤੋਂ ਤਨਖ਼ਾਹ ਨਹੀਂ ਮਿਲ ਰਹੀ ਅਤੇ ਮਿਸ਼ਨ ਚਲਾਉਣ ਲਈ ਭੁਗਤਾਨ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Comment here