ਅਪਰਾਧਸਿਆਸਤਖਬਰਾਂਦੁਨੀਆ

ਅਫਗਾਨਿਸਤਾਨ ‘ਚ ਮਸ਼ਹੂਰ ਐਂਕਰ ਸੜਕ ‘ਤੇ  ਵੇਚ ਰਿਹਾ ਪਕੌੜੇ

ਕਾਬੁਲ-ਅਫ਼ਗਾਨਿਸਤਾਨ ਆਰਥਿਕ ਅਤੇ ਰਾਜਨੀਤਿਕ ਉਥਲ-ਪੁਥਲ ਦਾ ਸਾਹਮਣਾ ਕਰ ਰਿਹਾ ਹੈ। ਦੇਸ਼ ਵਿਚ ਲੱਖਾਂ ਲੋਕ ਬੇਰੁਜ਼ਗਾਰ ਹੋ ਗਏ ਅਤੇ ਔਰਤਾਂ ਦੀ ਆਜ਼ਾਦੀ ਖੋਹ ਲਈ ਗਈ ਹੈ। ਹਾਲ ਹੀ ਵਿਚ ਸੋਸ਼ਲ ਮੀਡੀਆ ‘ਤੇ ਕੁੱਝ ਤਸਵੀਰਾਂ ਵਾਇਰਲ ਹੋਈਆਂ ਹਨ, ਜਿਸ ਵਿਚ ਅਫ਼ਗਾਨ ਨਿਊਜ਼ ਐਂਕਰ ਨੂੰ ਸੜਕਾਂ ‘ਤੇ ਖਾਣ-ਪੀਣ ਦੀਆਂ ਚੀਜ਼ਾਂ ਵੇਚਦੇ ਦੇਖਿਆ ਜਾ ਸਕਦਾ ਹੈ। ਹਾਮਿਦ ਕਰਜ਼ਈ ਸਰਕਾਰ ‘ਚ ਕੰਮ ਕਰ ਚੁੱਕੇ ਕਬੀਰ ਹੱਕਮਲ ਨੇ ਇਹ ਤਸਵੀਰਾਂ ਟਵੀਟ ਕਰਕੇ ਸਾਂਝੀਆਂ ਕਰਦੇ ਹੋਏ ਦਿਖਾਇਆ ਕਿ ਅਫ਼ਗਾਨਿਸਤਾਨ ‘ਚ ਤਾਲਿਬਾਨ ਦੇ ਸ਼ਾਸਨ ‘ਚ ਪੱਤਰਕਾਰਾਂ ਦੀ ਹਾਲਤ ਕੀ ਹੈ।
ਹਕਮਲ ਨੇ ਅਫ਼ਗਾਨ ਪੱਤਰਕਾਰ ਮੂਸਾ ਮੁਹੰਮਦੀ ਦੀ ਤਸਵੀਰ ਸਾਂਝੀ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ ਕਿ ਮੂਸਾ ਮੁਹੰਮਦੀ ਨੇ ਕਈ ਸਾਲਾਂ ਤੋਂ ਵੱਖ-ਵੱਖ ਨਿਊਜ਼ ਚੈਨਲਾਂ ‘ਤੇ ਐਂਕਰ ਅਤੇ ਰਿਪੋਰਟਰ ਵਜੋਂ ਕੰਮ ਕੀਤਾ ਹੈ ਅਤੇ ਹੁਣ ਉਸ ਕੋਲ ਆਪਣੇ ਪਰਿਵਾਰ ਦਾ ਪੇਟ ਭਰਨ ਦਾ ਕੋਈ ਵਿਕਲਪ ਨਹੀਂ ਹੈ, ਇਸ ਕਾਰਨ ਉਹ ਸੜਕ ਕਿਨਾਰੇ ਪਕੌੜੇ ਵੇਚ ਰਹੇ ਹਨ। ਅਫ਼ਗਾਨ ਪੱਤਰਕਾਰ ਮੂਸਾ ਮੁਹੰਮਦੀ ਦੀ ਇਹ ਤਸਵੀਰ ਇੰਟਰਨੈੱਟ ‘ਤੇ ਵਾਇਰਲ ਹੋ ਰਹੀ ਹੈ। ਜਿਵੇਂ ਹੀ ਇਹ ਪੋਸਟ ਨੈਸ਼ਨਲ ਰੇਡੀਓ ਅਤੇ ਟੈਲੀਵਿਜ਼ਨ ਦੇ ਡਾਇਰੈਕਟਰ ਜਨਰਲ ਅਹਿਮਦੁੱਲਾ ਵਸਿਕ ਦੇ ਧਿਆਨ ਵਿੱਚ ਆਈ ਤਾਂ ਉਨ੍ਹਾਂ ਕਿਹਾ ਕਿ ਉਹ ਸਾਬਕਾ ਟੀਵੀ ਐਂਕਰ ਅਤੇ ਰਿਪੋਰਟਰ ਨੂੰ ਆਪਣੇ ਵਿਭਾਗ ਵਿੱਚ ਨਿਯੁਕਤ ਕਰਨਗੇ।ਸਾਲ 2021 ‘ਚ ਅਗਸਤ ‘ਚ ਅਮਰੀਕਾ ਦੇ ਅਫਗਾਨਿਸਤਾਨ ਤੋਂ ਪਰਤਣ ਤੋਂ ਬਾਅਦ ਤਾਲਿਬਾਨ ਨੇ ਦੇਸ਼ ਦੀ ਸੱਤਾ ‘ਤੇ ਕਬਜ਼ਾ ਕਰ ਲਿਆ ਸੀ ਅਤੇ ਉਦੋਂ ਤੋਂ ਅਫਗਾਨਿਸਤਾਨ ‘ਚ ਸਥਿਤੀ ਦਿਨ-ਬ-ਦਿਨ ਵਿਗੜਦੀ ਜਾ ਰਹੀ ਹੈ।

Comment here