ਅਪਰਾਧਖਬਰਾਂਦੁਨੀਆ

ਅਫਗਾਨਿਸਤਾਨ ’ਚ ਬੰਬ ਧਮਾਕਾ, 7 ਲੋਕਾਂ ਦੀ ਹੋਈ ਮੌਤ

ਕਾਬੁਲ-ਤਾਲਿਬਾਨਾਂ ਦੇ ਅਫਗਾਨਿਸਤਾਨ ਕਬਜ਼ੇ ਤੋਂ ਬਾਅਦ ਲੋਕਾਂ ’ਤੇ ਜ਼ਬਰ ਤੇ ਜ਼ੁਲਮ ਵਿਚ ਵਾਧਾ ਹੋਇਆ ਹੈ। ਅਫਗਾਨਿਸਤਾਨ ਦੇ ਬਲਖ ਸੂਬੇ ਦੀ ਰਾਜਧਾਨੀ ਮਜ਼ਾਰ-ਏ-ਸ਼ਰੀਫ ’ਚ ਮੰਗਲਵਾਰ ਨੂੰ ਸੜਕ ਕਿਨਾਰੇ ਬੰਬ ਧਮਾਕਾ ਹੋਣ ਕਾਰਨ ਸੱਤ ਲੋਕਾਂ ਦੇ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਦਕਿ 6 ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਸੜਕ ਕਿਨਾਰੇ ਵਾਲਾ ਬੰਬ ਸੀ , ਜੋ ਕਿ ਮਜ਼ਾਰ-ਏ-ਸ਼ਰੀਫ ਸ਼ਹਿਰ ਦੇ ਸਰਹੱਦੀ ਸ਼ਹਿਰ ਹੀਰਤਨ ਦੇ ਪੈਟਰੋਲੀਅਮ ਡਾਇਰੈਕਟੋਰੇਟ ਦੇ ਕਰਮਚਾਰੀਆਂ ਦੀ ਬੱਸ ਨਾਲ ਟਕਰਾ ਗਿਆ, ਜਿਸ ਵਿੱਚ 7 ਲੋਕਾਂ ਦੀ ਮੌਤ ਹੋ ਗਈ ਅਤੇ 6 ਜ਼ਖ਼ਮੀ ਹੋ ਗਏ।
ਇਸ ਸਬੰਧੀ ਗੱਲ ਕਰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਇਹ ਘਟਨਾ ਵਾਪਰੀ, ਉਸ ਵੇਲੇ ਕਰਮਚਾਰੀ ਆਪਣੀ ਕੰਮ ਵਾਲੀ ਥਾਂ ’ਤੇ ਜਾ ਰਹੇ ਸਨ। ਇਸ ਦੀ ਹੋਰ ਜਾਣਕਾਰੀ ਨਾਂ ਦਿੰਦਿਆਂ ਅਧਿਕਾਰੀ ਨੇ ਕਿਹਾ ਕਿ ਇਸ ਸਾਰੀ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਮੌਕੇ ’ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਮ੍ਰਿਤਕਾਂ ਦੀ ਗਿਣਤੀ ਦੱਸੀ ਗਈ ਗਿਣਤੀ ਤੋਂ ਵਧ ਹੋ ਸਕਦੀ ਹੈ।

Comment here