ਕਾਬੁਲ : ਉੱਤਰ-ਪੂਰਬੀ ਅਫਗਾਨਿਸਤਾਨ ਦੇ ਇੱਕ ਦੂਰ-ਦੁਰਾਡੇ ਪਹਾੜੀ ਖੇਤਰ ਵਿੱਚ ਬਰਫ਼ ਦੇ ਤੋਦੇ ਡਿੱਗਣ ਕਾਰਨ ਘੱਟੋ-ਘੱਟ 12 ਲੋਕਾਂ ਦੀ ਮੌਤ ਹੋ ਗਈ ਅਤੇ 9 ਹੋਰ ਜ਼ਖ਼ਮੀ ਹੋ ਗਏ।ਕੁਨਾਰ ਸੂਬੇ ਦੇ ਸੂਚਨਾ ਅਤੇ ਸੰਸਕ੍ਰਿਤੀ ਵਿਭਾਗ ਦੇ ਮੁਖੀ ਨਜੀਬੁੱਲਾ ਹਨੀਫ ਨੇ ਦੱਸਿਆ ਕਿ ਐਤਵਾਰ ਦੇਰ ਰਾਤ ਪਾਕਿਸਤਾਨੀ ਸਰਹੱਦ ਨੇੜੇ ਬਰਫ਼ ਦੇ ਤੋਦੇ ਡਿੱਗਣ ਕਾਰਨ ਇੱਕ ਵਿਅਕਤੀ ਲਾਪਤਾ ਹੋ ਗਿਆ। ਬਾਅਦ ਵਿੱਚ 12 ਲੋਕਾਂ ਦੀ ਮੌਤ ਦੀ ਪੁਸਟੀ ਕੀਤੀ ਗਈ ਇਹ ਘਟਨਾ ਭਾਰੀ ਬਰਫਬਾਰੀ ਤੋਂ ਇਕ ਦਿਨ ਬਾਅਦ ਵਾਪਰੀ। ਹਨੀਫ ਨੇ ਦੱਸਿਆ ਕਿ ਨੇੜਲੇ ਪਿੰਡ ਦੇ ਲੋਕ ਮਦਦ ਲਈ ਦੌੜੇ। ਇਸਤੋਂ ਬਾਅਦ ਜ਼ਿਲ੍ਹਾ ਅਧਿਕਾਰੀਆਂ ਨੇ ਅਗਲੇ ਦਿਨ ਤੜਕੇ ਦੂਰ-ਦੁਰਾਡੇ ਇਲਾਕੇ ਵਿੱਚ ਬਚਾਅ ਟੀਮਾਂ ਭੇਜੀਆਂ।
Comment here