ਸਿਆਸਤਖਬਰਾਂਦੁਨੀਆ

ਅਫਗਾਨਿਸਤਾਨ ਚ ਫਸੀ ਭਾਰਤ ਦੀ ਧੀ ਹਿਨਾ ਜਲਦ ਹੀ ਵਾਪਸ ਆਵੇਗੀ

ਕਾਨਪੁਰ- ਅਫਗਾਨਿਸਤਾਨ ਵਿੱਚ ਫਸੀ ਭਾਰਤ ਦੀ ਧੀ ਹਿਨਾ ਖਾਨ ਛੇਤੀ ਹੀ ਘਰ ਵਾਪਸ ਆਵੇਗੀ। ਹਿਨਾ ਦੇ ਪਰਵਾਰ ਨੂੰ ਵਿਦੇਸ਼ ਮੰਤਰਾਲੇ ਤੋਂ ਹਾਂ -ਪੱਖੀ ਹੁੰਗਾਰਾ ਮਿਲਿਆ ਹੈ। ਹਿਨਾ ਨੇ ਆਪਣੀ ਮਾਂ ਅਤੇ ਭਰਾ ਨੂੰ ਫ਼ੋਨ ‘ਤੇ ਦੱਸਿਆ ਕਿ ਉਸ ਦੇ ਸਹੁਰੇ ਉਸ ਨੂੰ ਬੱਚਿਆਂ ਸਮੇਤ ਭਾਰਤ ਭੇਜਣ ਲਈ ਰਾਜ਼ੀ ਹੋ ਗਏ ਹਨ। ਦੋਸ਼ ਹੈ ਕਿ ਹਿਨਾ ਦੇ ਸਹੁਰਿਆਂ ਨੇ ਉਸ ਨੂੰ ਉੱਥੇ ਬੰਧਕ ਬਣਾ ਕੇ ਰੱਖਿਆ ਹੋਇਆ ਸੀ ਅਤੇ ਉਸ ਨੂੰ ਕਈ ਤਰੀਕਿਆਂ ਨਾਲ ਪ੍ਰੇਸ਼ਾਨ ਕਰ ਰਹੇ ਸਨ। ਵਿਦੇਸ਼ੀ ਮੰਤਰਾਲੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਜ਼ਿਆਦਾਤਰ ਭਾਰਤੀ ਅਫਗਾਨਿਸਤਾਨ ਤੋਂ ਵਾਪਸ ਪਰਤੇ ਹਨ ਅਤੇ ਬਹੁਤ ਘੱਟ ਭਾਰਤੀ ਬਚੇ ਹਨ ਜਿਨ੍ਹਾਂ ਨੂੰ ਜਲਦੀ ਹੀ ਵਾਪਸ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਉਨ੍ਹਾਂ ਦੇ ਸੰਪਰਕ ਵਿੱਚ ਹੈ।

Comment here