ਅਪਰਾਧਸਿਆਸਤਖਬਰਾਂਦੁਨੀਆ

ਅਫਗਾਨਿਸਤਾਨ ’ਚ ਧਮਾਕੇ ਚ ਸਾਬਕਾ ਮੀਡੀਆ ਕਰਮੀ ਦੀ ਮੌਤ

ਕਾਬੁਲ-ਬੀਤੇ ਦਿਨੀਂ ਇੱਥੇ ਹੋਏ ਧਮਾਕੇ ਵਿਚ ਇਕ ਸਾਬਕਾ ਮੀਡੀਆ ਕਰਮਚਾਰੀ ਦੀ ਮੌਤ ਹੋ ਗਈ। ਟੋਲੋ ਨਿਊਜ਼ ਨੇ ਅਫਗਾਨਿਸਤਾਨ ਸੁਤੰਤਰ ਪੱਤਰਕਾਰ ਸੰਘ ਦੇ ਮੈਂਬਰ ਹੁਜ਼ਾਤੁੱਲਾ ਮੁਜਾਦਾਦੀ ਦੇ ਹਵਾਲੇ ਨਾਲ ਕਿਹਾ ਕਿ ਏਰੀਆਨਾ ਨਿਊਜ਼ ਦੇ ਸਾਬਕਾ ਕਰਮਚਾਰੀ ਹਮੀਦ ਸੈਗਾਨੀ ਦੀ ਧਮਾਕੇ ਵਿਚ ਮੌਤ ਹੋ ਗਈ। ਧਮਾਕੇ ’ਚ ਦੋ ਲੋਕ ਜ਼ਖਮੀ ਵੀ ਹੋਏ ਹਨ। ਮੁਜਾਦਾਦੀ ਨੇ ਕਿਹਾ,’’ਦਸ਼ਤ-ਏ-ਬਾਰਚੀ ਦੇ ਮਹਿਤਾਬ ਕਲਾ ਖੇਤਰ ਵਿੱਚ ਹੋਏ ਧਮਾਕੇ ਵਿੱਚ ਸੈਗਾਨੀ ਦੀ ਮੌਤ ਹੋ ਗਈ।’’ ਟੋਲੋ ਨਿਊਜ਼ ਮੁਤਾਬਕ ਅਫਗਾਨਿਸਤਾਨ ਦੇ ਇਸਲਾਮਿਕ ਅਮੀਰਾਤ ਦੇ ਬੁਲਾਰੇ ਜ਼ਬੀਹੁੱਲ੍ਹਾ ਮੁਜਾਹਿਦ ਨੇ ਕਿਹਾ ਕਿ ਇੱਕ ਵਾਹਨ ਵਿੱਚ ਅੱਗ ਲੱਗਣ ਕਾਰਨ ਧਮਾਕਾ ਹੋਇਆ। ਉਨ੍ਹਾਂ ਦੱਸਿਆ ਕਿ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Comment here