ਕਾਬੁਲ-ਪੱਛਮੀ ਅਫ਼ਗਾਨਿਸਤਾਨ ਦੇ ਨਿਮਰੋਜ਼ ਸੂਬੇ ਵਿੱਚ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਵੱਲੋਂ ਇੱਕ ਬਜ਼ੁਰਗ ਵਿਅਕਤੀ ਦੀ ਹੱਤਿਆ ਕਰ ਦਿੱਤੀ ਗਈ। ਸਿਨਹੂਆ ਨਿਊਜ਼ ਏਜੰਸੀ ਨੇ ਦੱਸਿਆ ਕਿ ਇਕ ਕਬਾਇਲੀ ਬਜ਼ੁਰਗ ਹਾਜੀ ਸਈਦ ਅਹਿਮਦ ਦੀ ਸ਼ੁੱਕਰਵਾਰ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸੂਬਾਈ ਰਾਜਧਾਨੀ ਜ਼ਰਾਂਜ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਦੇ ਮੁਖੀ ਖਾਲਿਦ ਹੋਤਕ ਨੇ ਪੁਸ਼ਟੀ ਕੀਤੀ ਕਿ ਅਹਿਮਦ ਨੂੰ ਦੋ ਗੋਲੀਆਂ ਲੱਗੀਆਂ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇੱਕ ਹੋਰ ਘਟਨਾ ਵਿੱਚ ਅਫਗਾਨਿਸਤਾਨ ਦੇ ਹੇਰਾਤ ਸੂਬੇ ਵਿੱਚ ਤਾਲਿਬਾਨ ਨੇ ਇੱਕ ਨੌਜਵਾਨ ਡਾਕਟਰ ਦੀ ਹੱਤਿਆ ਕਰ ਦਿੱਤੀ। ਖਾਮਾ ਪ੍ਰੈਸ ਦੇ ਅਨੁਸਾਰ, ਪੀੜਤ ਦੇ ਪਰਿਵਾਰਕ ਮੈਂਬਰਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦਾਅਵਾ ਕੀਤਾ ਕਿ ਡਾਕਟਰ, ਜਿਸ ਦੀ ਪਛਾਣ 33 ਸਾਲਾ ਅਮਰੂਦੀਨ ਨੂਰੀ ਵਜੋਂ ਹੋਈ ਹੈ, ਨੂੰ ਹੇਰਾਤ ਸ਼ਹਿਰ ਵਿੱਚ ਇੱਕ ਪੁਲਿਸ ਸੁਰੱਖਿਆ ਚੌਕੀ ‘ਤੇ ਨਾ ਰੁਕਣ ਤੋਂ ਬਾਅਦ ਕਤਲ ਕਰ ਦਿੱਤਾ ਗਿਆ। ਸੂਤਰਾਂ ਅਨੁਸਾਰ ਨੂਰੀ ਜਿਸ ਦਾ ਹਾਲ ਹੀ ਵਿੱਚ ਵਿਆਹ ਹੋਇਆ ਹੈ, ਦਾ ਇੱਕ ਛੋਟਾ ਪ੍ਰਾਈਵੇਟ ਮੈਡੀਕਲ ਕਲੀਨਿਕ ਸੀ। ਰਾਜਧਾਨੀ ਕਾਬੁਲ ‘ਤੇ ਕਬਜ਼ਾ ਕਰਨ ਤੋਂ ਬਾਅਦ 15 ਅਗਸਤ ਨੂੰ ਅਫਗਾਨਿਸਤਾਨ ‘ਚ ਤਾਲਿਬਾਨ ਦੀ ਸਰਕਾਰ ਆਉਣ ਤੋਂ ਬਾਅਦ ਵਿਦੇਸ਼ੀ ਕਰਮਚਾਰੀਆਂ ਅਤੇ ਅਫਗਾਨ ਸਹਿਯੋਗੀਆਂ ਨੂੰ ਵੱਡੇ ਪੱਧਰ ‘ਤੇ ਕੱਢਣਾ ਸ਼ੁਰੂ ਹੋ ਗਿਆ ਸੀ। ਸੱਤਾ ‘ਚ ਆਉਣ ਤੋਂ ਪਹਿਲਾਂ ਤਾਲਿਬਾਨ ਨੇ ਅਫਗਾਨਿਸਤਾਨ ਦੇ ਲੋਕਾਂ ਨੂੰ ਉਨ੍ਹਾਂ ਦੀ ਜਾਨ-ਮਾਲ ਦੀ ਸੁਰੱਖਿਆ ਦਾ ਭਰੋਸਾ ਦਿੱਤਾ ਸੀ ਪਰ ਅਜਿਹੀ ਘਟਨਾ ਤਾਲਿਬਾਨ ਦੇ ਦਾਅਵਿਆਂ ਦੇ ਉਲਟ ਹੈ।
ਅਫਗਾਨਿਸਤਾਨ ਚ ਕਬਾਇਲੀ ਬਜ਼ੁਰਗ ਦੀ ਹੱਤਿਆ

Comment here