ਅਪਰਾਧਸਿਆਸਤਖਬਰਾਂਦੁਨੀਆ

ਅਫਗਾਨਿਸਤਾਨ ‘ਚ ਆਪਣੇ ਫੌਜੀਆਂ ਦੀ ਮੌਤ ਤੋਂ ਭੜਕਿਆ ਪਾਕਿਸਤਾਨ

ਇਸਲਾਮਾਬਾਦ—  ਅਫਗਾਨਿਸਤਾਨ ‘ਚ ਆਪਣੇ ਫੌਜੀਆਂ ਦੀਆਂ ਮੌਤਾਂ ਅਤੇ ਹਮਲਿਆਂ ਕਾਰਨ ਤਾਲਿਬਾਨ ‘ਤੇ ਪਾਕਿਸਤਾਨ ਦਾ ਭਰੋਸਾ ਟੁੱਟ ਰਿਹਾ ਹੈ। ਬੀਤੇ ਦਿਨਾਂ ਪਹਿਲਾਂ ਅਫਗਾਨਿਸਤਾਨ ਤੋਂ ਹੋਏ ਹਮਲੇ ਵਿੱਚ ਪੰਜ ਪਾਕਿਸਤਾਨੀ ਸੈਨਿਕਾਂ ਦੇ ਮਾਰੇ ਜਾਣ ਤੋਂ ਬਾਅਦ ਪਾਕਿਸਤਾਨੀ ਸਰਕਾਰ ਨੇ ਪਹਿਲੀ ਵਾਰ ਦੇਸ਼ ਦੇ ਖਿਲਾਫ ਅਫਗਾਨਿਸਤਾਨ ਦੀ ਧਰਤੀ ਦੀ ਵਰਤੋਂ ਦੀ ਜਨਤਕ ਤੌਰ ‘ਤੇ ਨਿੰਦਾ ਕੀਤੀ ਹੈ। ਇੱਕ ਰਿਪੋਰਟ ਮੁਤਾਬਕ ਸਰਹੱਦ ਪਾਰੋਂ ਅੱਤਵਾਦੀਆਂ ਨਾਲ ਹੋਈ ਗੋਲੀਬਾਰੀ ਵਿੱਚ ਪੰਜ ਪਾਕਿਸਤਾਨੀ ਸੈਨਿਕ ਮਾਰੇ ਗਏ। ਰਿਪੋਰਟ ਵਿਚ ਇੰਟਰ-ਸਰਵਿਸ ਪਬਲਿਕ ਰਿਲੇਸ਼ਨਜ਼ ਦੇ ਹਵਾਲੇ ਨਾਲ ਕਿਹਾ, “ਅਫਗਾਨਿਸਤਾਨ ਦੇ ਅੰਦਰੂਨੀ ਹਿੱਸੇ ਤੋਂ ਅੱਤਵਾਦੀਆਂ ਨੇ ਅੰਤਰਰਾਸ਼ਟਰੀ ਸਰਹੱਦ ਦੇ ਪਾਰ ਕੁਰਮ ਜ਼ਿਲ੍ਹੇ ਵਿਚ ਪਾਕਿਸਤਾਨੀ ਸੈਨਿਕਾਂ ‘ਤੇ ਗੋਲੀਬਾਰੀ ਕੀਤੀ।” ਆਈਐਸਪੀਆਰ ਨੇ ਇੱਕ ਬਿਆਨ ਵਿੱਚ ਕਿਹਾ, “ਇਸਲਾਮਾਬਾਦ ਪਾਕਿਸਤਾਨ ਵਿਰੁੱਧ ਗਤੀਵਿਧੀਆਂ ਲਈ ਅੱਤਵਾਦੀਆਂ ਦੁਆਰਾ ਅਫਗਾਨ ਧਰਤੀ ਦੀ ਵਰਤੋਂ ਦੀ ਸਖਤ ਨਿੰਦਾ ਕਰਦਾ ਹੈ ਅਤੇ ਉਮੀਦ ਕਰਦਾ ਹੈ ਕਿ ਅੰਤਰਿਮ ਅਫਗਾਨ ਸਰਕਾਰ ਭਵਿੱਖ ਵਿੱਚ ਪਾਕਿਸਤਾਨ ਵਿਰੁੱਧ ਅਜਿਹੀਆਂ ਗਤੀਵਿਧੀਆਂ ਦੀ ਆਗਿਆ ਨਹੀਂ ਦੇਵੇਗੀ।” ਇਹ ਪਹਿਲੀ ਵਾਰ ਹੈ ਜਦੋਂ ਇਸਲਾਮਾਬਾਦ ਨੇ ਅਧਿਕਾਰਤ ਤੌਰ ‘ਤੇ ਤਾਲਿਬਾਨ ਸ਼ਾਸਨ ਦੇ ਅਧੀਨ ਅਫਗਾਨਿਸਤਾਨ ਦੀ ਧਰਤੀ ਨੂੰ ਆਪਣੇ ਖਿਲਾਫ ਵਰਤਣ ਦੀ ਨਿੰਦਾ ਕੀਤੀ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਸਰਕਾਰ ਨੇ ਕਦੇ ਵੀ ਅਜਿਹੇ ਹਮਲਿਆਂ ਨੂੰ ਲੈ ਕੇ ਅਜਿਹਾ ਬਿਆਨ ਨਹੀਂ ਦਿੱਤਾ ਹੈ। ਇੱਥੋਂ ਤੱਕ ਕਿ ਜਦੋਂ ਸਥਾਨਕ ਤਾਲਿਬਾਨ ਸੈਨਿਕਾਂ ਨੇ ਸਰਹੱਦ ‘ਤੇ ਵਾੜ ਨੂੰ ਤੋੜਨ ਦੀ ਕੋਸ਼ਿਸ਼ ਕੀਤੀ, ਤਾਂ ਪਾਕਿਸਤਾਨ ਨੇ ਇਸ ਨੂੰ ਸਥਾਨਕ ਸਮੱਸਿਆ ਦੱਸਿਆ। ਇਮਰਾਨ ਖਾਨ ਦੀ ਸਰਕਾਰ ਦੀ ਸਿੱਧੀ ਆਲੋਚਨਾ ਇਹ ਦਰਸਾਉਂਦੀ ਹੈ ਕਿ ਅੰਤਰਿਮ ਤਾਲਿਬਾਨ ਸਰਕਾਰ ਦੇ ਨਾਲ ਇਸਲਾਮਾਬਾਦ ਦਾ ਸਬਰ ਖਤਮ ਹੋ ਰਿਹਾ ਹੈ, ਕਿਉਂਕਿ ਅਫਗਾਨਿਸਤਾਨ ਦੀ ਧਰਤੀ ਪਾਕਿਸਤਾਨ ਦੇ ਖਿਲਾਫ ਲਗਾਤਾਰ ਵਾਅਦਿਆਂ ਦੇ ਬਾਵਜੂਦ ਅੱਤਵਾਦੀਆਂ ਦੁਆਰਾ ਵਰਤੀ ਜਾ ਰਹੀ ਹੈ।

Comment here