ਸਿਆਸਤਖਬਰਾਂਦੁਨੀਆ

ਅਫਗਾਨਿਸਤਾਨ ਘਿਰਿਆ ਵਿੱਤੀ ਸੰਕਟ ’ਚ

ਕਾਬੁਲ-ਇੰਟਰਨੈਸ਼ਨਲ ਫੈਡਰੇਸ਼ਨ ਆਫ ਰੈੱਡਕ੍ਰਾਸ ਦੇ ਖੇਤਰੀ ਨਿਰਦੇਸ਼ਕ ਐਲੈਕਜੇਂਡਰ ਮੈਥਿਊ ਨੇ ਕਿਹਾ ਕਿ ਜੇਕਰ ਅਫਗਾਨਿਸਤਾਨ ’ਚ ਮਜ਼ਦੂਰੀ ਅਤੇ ਸੇਵਾਵਾਂ, ਖਾਸ ਕਰਕੇ ਸਿਹਤ ਖੇਤਰ ਲਈ ਰਾਸ਼ੀ ਦੇ ਭੁਗਤਾਨ ਬਹਾਲੀ ਨਹੀਂ ਹੋ ਪਾਂਦੀ ਹੈ ਤਾਂ ਦੇਸ਼ ’ਚ ਗੰਭੀਰ ਵਿੱਤੀ ਸੰਕਟ ਦੇ ਚੱਲਦੇ ਅਗਲੀਆਂ ਸਰਦੀਆ ’ਚ ਇਕ ‘ਵੱਡਾ ਮਨੁੱਖੀ ਸੰਕਟ’ ਪੈਦਾ ਹੋ ਜਾਵੇਗਾ।
ਮੈਥਿਊ ਨੇ ਕਿਹਾ ਕਿ ਅਫਗਾਨਿਸਤਾਨ ’ਚ ਸੌਕਾ ਅਤੇ ਗਰੀਬੀ ਕਾਰਨ ਖਾਣ-ਪੀਣ ਦੀਆਂ ਚੀਜ਼ਾਂ ਦੀ ਕਮੀ ਦੇ ਚੱਲਦੇ ਸਰਦੀਆਂ ਦਾ ਮੌਸਮ ਇਕ ਵੱਡੀ ਪ੍ਰੇਸ਼ਾਨੀ ਬਣਨ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਿਹਤ ਸੇਵਾਵਾਂ ’ਚ ਕਟੌਤੀ ਨਾਲ ਕਈ ਅਫਗਾਨ ਲੋਕਾਂ, ਖਾਸ ਕਰਕੇ ਪੇਂਡੂ ਖੇਤਰਾਂ ਦੇ ਲੋਕਾਂ ਲਈ ਵੱਡਾ ਜੋਖਮ ਪੈਦਾ ਹੋ ਸਕਦਾ ਹੈ। ਇਹ ਚਿਤਾਵਨੀ ਅਜਿਹੇ ਸਮੇਂ ਆਈ ਹੈ ਜਦ ਕਾਬੁਲ ’ਚ ਸਮਾਨ ਸਿੱਖਿਆ ਅਧਿਕਾਰੀਆਂ ਦੀ ਮੰਗ ਨੂੰ ਲੈ ਕੇ ਮਹਿਲਾਵਾਂ ਦੀ ਅਗਵਾਈ ’ਚ ਹੋਏ ਪ੍ਰਦਰਸ਼ਨ ਨੂੰ ਦਬਾਉਣ ਲਈ ਤਾਲਿਬਾਨ ਨੇ ਗੋਲੀਬਾਰੀ ਕਰ ਦਿੱਤੀ।
ਮਹਿਲਾ ਪ੍ਰਦਰਸ਼ਨਕਾਰੀਆਂ ਦੇ ਹੱਥਾਂ ’ਚ ਲੱਗੇ ਪੋਸਟਰ ਦੇਸ਼ ਦੀ ਸਥਿਤੀ ਦੱਸਣ ਲਈ ਕਾਫੀ ਸਨ ਜਿਨ੍ਹਾਂ ’ਤੇ ਲਿਖਿਆ ਸੀ ਸਾਡੀਆਂ ਕਿਤਾਬਾਂ ਨਾ ਸਾੜੋ। ਇੰਟਰਨੈਸ਼ਨਲ ਫੈਡਰੇਸ਼ਨ ਆਫ ਰੈੱਡਕ੍ਰਾਸ ਅਤੇ ਰੈੱਡਕ੍ਰਾਸ ਕ੍ਰੀਸੈਂਟ ਸੋਸਾਇਟੀ ਨੇ ਅਫਗਾਨਿਸਤਾਨ ਦੇ 16 ਸੂਬਿਆਂ ’ਚ ਸਿਹਤ ਕੇਂਦਰਾਂ, ਐਮਰਜੈਂਸੀ ਰਾਹਤ ਅਤੇ ਹੋਰ ਸੇਵਾਵਾਂ ਦੇ ਸੰਚਾਲਨ ਨੂੰ ਜਾਰੀ ਰੱਖਣ ਲਈ ਤਿੰਨ ਕਰੋੜ 80 ਲੱਖ ਡਾਲਰ ਦੀ ਮਦਦ ਕੀਤੀ ਜਾਣ ਦੀ ਅਪੀਲ ਕੀਤੀ ਹੈ।

Comment here