ਸਿਆਸਤਖਬਰਾਂ

ਅਪਨੇ ਸੀਐਮ ਕੋ ਥੈਂਕਸ ਕਹਿਨਾ, ਮੈਂ ਜ਼ਿੰਦਾ ਲੌਟ ਪਾਇਆ-ਮੋਦੀ

ਸੁਰੱਖਿਆ ਮਾਮਲਾ-ਪੀਐੱਮ ਮੋਦੀ ਨੇ ਪੰਜਾਬ ਸਰਕਾਰ ਤੇ ਕੀਤਾ ਕਟਾਖਸ਼
ਬਠਿੰਡਾ-ਕਿਸਾਨਾਂ ਦੇ ਵਿਰੋਧ ਦੇ ਚਲਦਿਆਂ ਲਾਏ ਗਏ ਜਾਮ ਕਾਰਨ, ਅਤੇ ਪੰਜਾਬ ਸਰਕਾਰ ਦੇ ਸੁਰੱਖਿਆ ਦੇ ਨਾਕਸ ਪ੍ਰਬੰਧਾਂ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਫਿਰੋਜ਼ਪੁਰ ਦਾ ਆਪਣਾ ਦੌਰਾ ਰੱਦ ਕਰ ਦਿੱਤਾ, ਜਿੱਥੇ ਉਹ ਕਈ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣ ਵਾਲੇ ਸਨ। ਸੰਭਾਵਨਾ ਸੀ ਕਿ ਉਹ ਪੰਜਾਬ ਲਈ ਕਰਜ਼ ਵਿਚ ਵੀ ਕਿਸੇ ਰਾਹਤ ਦਾ ਐਲਾਨ ਕਰਨਗੇ, ਪਰ ਅਜਿਹਾ ਕੁਝ ਵੀ ਨਹੀ ਹੋ ਸਕਿਆ, ਕਿਉੰਕਿ ਹੁਸੈਨੀਵਾਲਾ ਦੇ ਰਾਹ ਚ ਕਿਸਾਨਾਂ ਨੇ ਜਾਮ ਲਾ ਦਿਤਾ, ਜਿਥੋਂ ਪ੍ਰਧਾਨ ਮੰਤਰੀ ਦਾ ਕਾਫਲਾ ਲੰਘਣਾ ਸੀ, ਉਹ 15-20 ਮਿੰਟ ਜਾਮ ਚ ਫਸੇ ਰਹੇ, ਜੋ ਪੰਜਾਬ ਸਰਕਾਰ ਦੇ ਸਿਰ ਸੁਰੱਖਿਆ ਮਾਮਲੇ ਚ ਵੱਡੀ ਕੁਤਾਹੀ ਹੈ, ਇਸ ਮਗਰੋਂ ਪੀ ਐਮ ਦਾ ਫਿਰੋਜ਼ਪੁਰ ਦੌਰਾ ਰੱਦ ਕਰ ਦਿੱਤਾ ਗਿਆ। ਬਠਿੰਡਾ ਅੱਡੇ ‘ਤੇ ਵਾਪਸੀ ‘ਤੇ ਪੀਐਮ ਮੋਦੀ ਨੇ ਉਥੇ ਅਧਿਕਾਰੀਆਂ ਨੂੰ ਕਟਾਖਸ਼ ਕਰਦਿਆਂ ਕਿਹਾ, “ਪਨੇ ਸੀਐਮ ਕੋ ਥੈਂਕਸ ਕਹਿਨਾ, ਕਿ ਮੈਂ ਬਠਿੰਡਾ ਏਅਰਪੋਰਟ ਤੱਕ ਜ਼ਿੰਦਾ ਲੌਟ ਪਾਇਆ… ”

ਪ੍ਰਧਾਨ ਮੰਤਰੀ ਦਾ ਦੌਰਾ ਵਿੱਚੇ ਰੱਦ ਹੋਣਾ ਪੰਜਾਬ ਲਈ ਵੱਡੀ ਨਮੋਸ਼ੀ ਵਾਲੀ ਗੱਲ ਹੈ, ਜਿਸ ਦਾ ਪੰਜਾਬ ਦੀ ਸਿਆਸਤ ਉੱਤੇ ਵੀ ਵੱਡਾ ਅਸਰ ਪਵੇਗਾ, ਕਿਉਂਕਿ ਇਸ ਵਾਸਤੇ ਚੰਨੀ ਸਰਕਾਰ ਦੇ ਸਿਰ ਦੋਸ਼ ਲੱਗ ਰਹੇ ਹਨ ਕਿ ਉਹ ਆਪਣੀ ਜਿ਼ਮੇਵਾਰੀ ਸਹੀ ਤਰੀਕੇ ਨਾਲ ਨਹੀਂ ਨਿਭਾਅ ਸਕੀ, ਇੱਥੋਂ ਤੱਕ ਕਿ ਕਾਂਗਰਸ ਦੇ ਅੰਦਰ ਵੀ ਇਸ ਘਟਨਾਕ੍ਰਮ ਨੂੰ ਲੈ ਕੇ ਆਪਣੀ ਸੂਬਾ ਸਰਕਾਰ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ।

Comment here