ਸਿਆਸਤਖਬਰਾਂਚਲੰਤ ਮਾਮਲੇ

ਅਨੰਤ ਅੰਬਾਨੀ ਦਾ ਰਾਧਿਕਾ ਮਰਚੈਂਟ ਨਾਲ ਹੋਇਆ ਰੋਕਾ

ਨਵੀਂ ਦਿੱਲੀ-ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੇ ਛੋਟੇ ਬੇਟੇ ਵੀ ਜਲਦ ਹੀ ਵਿਆਹ ਦੇ ਬੰਧਨ ਦੇ ਵਿੱਚ ਬੱਝਣ ਜਾ ਰਹੇ ਹਨ। ਅਨੰਤ ਅੰਬਾਨੀ ਵੀਰਵਾਰ ਨੂੰ ਰਾਜਸਥਾਨ ਦੇ ਨਾਥਦੁਆਰਾ ਸਥਿਤ ਸ਼੍ਰੀਨਾਥਜੀ ਮੰਦਰ ‘ਚ ਰਾਧਿਕਾ ਮਰਚੈਂਟ ਨਾਲ ਰੋਕਾ ਹੋਇਆ ਸੀ । ਖਬਰਾਂ ਦੀ ਮੰਨੀਏ ਤਾਂ ਜਲਦੀ ਹੀ ਦੋਵੇਂ ਸੱਤ ਫੇਰੇ ਲੈ ਸਕਦੇ ਹਨ। ਇਹ ਸਮਾਗਮ ਪਰਿਵਾਰਕ ਮੈਂਬਰਾਂ ਅਤੇ ਖਾਸ ਦੋਸਤਾਂ ਦੀ ਮੌਜੂਦਗੀ ਵਿੱਚ ਇਹ ਰੋਕਾ ਹੋਇਆ।
ਇੱਕ ਹਫਤੇ ਦੇ ਅੰਦਰ ਹੀ ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਦੇ ਘਰ ਇੱਕ ਹੋਰ ਖੁਸ਼ੀ ਆ ਗਈ ਹੈ। ਇਸ ਤੋਂ ਪਹਿਲਾਂ ਜਿੱਥੇ ਧੀ ਈਸ਼ਾ ਅੰਬਾਨੀ ਦੇ ਜੁੜਵਾਂ ਬੱਚੇ ਪਹਿਲੀ ਵਾਰ ਘਰ ਪਹੁੰਚੇ ਸਨ। ਅਤੇ ਹੁਣ ਉਨ੍ਹਾਂ ਦਾ ਛੋਟਾ ਬੇਟਾ ਅਨੰਤ ਅੰਬਾਨੀ ਰਾਧਿਕਾ ਨਾਲ ਹੁਣ ਰੋਕਾ ਹੋਇਆ ਹੈ। ਆਕਾਸ਼ ਅਤੇ ਈਸ਼ਾ ਦੇ ਨਾਲ-ਨਾਲ ਅਨੰਤ ਅੰਬਾਨੀ ਰਿਲਾਇੰਸ ਗਰੁੱਪ ‘ਚ ਅਹਿਮ ਜ਼ਿੰਮੇਵਾਰੀਆਂ ਵੀ ਸੰਭਾਲ ਰਹੇ ਹਨ। 10 ਅਪ੍ਰੈਲ 1995 ਨੂੰ ਜਨਮੇ ਅਨੰਤ ਅੰਬਾਨੀ ਰਿਲਾਇੰਸ ਗਰੁੱਪ ਵਿੱਚ ਅਹਿਮ ਜ਼ਿੰਮੇਵਾਰੀਆਂ ਸੰਭਾਲ ਰਹੇ ਹਨ। ਉਨ੍ਹਾਂ ਦੇ ਪਿਤਾ ਮੁਕੇਸ਼ ਅੰਬਾਨੀ ਨੇ ਰਿਲਾਇੰਸ ਨਿਊ ਐਨਰਜੀ ਬਿਜ਼ਨਸ ਦੀ ਕਮਾਨ ਅਨੰਤ ਨੂੰ ਸੌਂਪ ਦਿੱਤੀ ਹੈ। ਫਿਲਹਾਲ ਉਹ ਰਿਲਾਇੰਸ 02 ਸੀ ਅਤੇ ਰਿਲਾਇੰਸ ਨਿਊ ਸੋਲਰ ਐਨਰਜੀ ਦੇ ਨਿਰਦੇਸ਼ਕ ਹਨ।

Comment here