ਸਿਆਸਤਖਬਰਾਂ

ਅਨੰਤਨਾਗ ਦੇ ਵੇਰੀਨਾਗ ’ਚ ਟੂਰਿਜ਼ਮ ਨੂੰ ਉਤਸ਼ਾਹ ਕਰੇਗੀ ਸਰਕਾਰ

ਅਨੰਤਨਾਗ-ਜੰਮੂ-ਕਸ਼ਮੀਰ ਪ੍ਰਸ਼ਾਸ਼ਨ ਨੇ ਸੈਰ-ਸਪਾਟਾ ਵਿਭਾਗ ਵੇਰੀਨਾਗ ਵਰਗੇ ਸੰਭਾਵਿਤ ਟੂਰਿਜ਼ਮ ਸਥਾਨਾਂ ਨੂੰ ਉਤਸ਼ਾਹ ਦੇਣ ਲਈ ਠੋਸ ਅਤੇ ਤਾਲਮੇਲ ਦੀ ਕੋਸ਼ਿਸ਼ ਕਰ ਰਿਹਾ ਹੈ। ਪ੍ਰਸ਼ਾਸਨ ਦੇ ਸਹਿਯੋਗ ਨਾਲ ਸੈਰ-ਸਪਾਟਾ ਵਿਭਾਗ ਨੇ ਇੱਥੇ ਟੂਰਿਜ਼ਮ ਪਾਰ, ਵੇਰੀਨਾਗ ’ਚ ਸੈਰ-ਸਪਾਟੇ ਨੂੰ ਉਤਸ਼ਾਹ ਦੇਣ ਲਈ ਇਕ ਦਿਨਾ ਉਤਸਵ ਦਾ ਆਯੋਜਨ ਕੀਤਾ। ਮਹੋਤਸਵ ਦਾ ਉਦਘਾਟਨ ਡਿਪਟੀ ਕਮਿਸ਼ਨਰ ਅਨੰਤਨਾਗ ਡਾ. ਪੀਊਸ਼ ਸਿੰਗਲਾ ਅਤੇ ਡਾਇਰੈਕਟਰ ਟੂਰਿਜ਼ਮ ਜੀ.ਐੱਨ. ਇਟੂ ਨੇ ਸਾਂਝੇ ਰੂਪ ਨਾਲ ਕੀਤਾ। ਇਸ ਉਤਸਵ ’ਚ ਕਈ ਸੈਲਾਨੀਆਂ ਤੋਂ ਇਲਾਵਾ ਵੱਖ-ਵੱਖ ਖੇਤਰਾਂ ਦੇ ਲੋਕਾਂ ਦੀ ਹਿੱਸੇਦਾਰੀ ਦੇਖੀ ਗਈ। ਵੇਰੀਨਾਗ, ਜਿਸ ਨੂੰ ਗੇਟ ਆਫ਼ ਕਸ਼ਮੀਰ ਦੇ ਰੂਪ ’ਚ ਵੀ ਜਾਣਿਆ ਜਾਂਦਾ ਹੈ, ਗਰਮੀ ਦੇ ਮੌਸਮ ’ਚ ਚੰਗੀ ਗਿਣਤੀ ’ਚ ਸੈਲਾਨੀਆਂ ਨੂੰ ਆਕਰਸ਼ਿਤ ਕਰਦਾ ਹੈ।
ਇਟੂ ਨੇ ਕਿਹਾ,‘‘ਸੈਰ-ਸਪਾਟਾ ਵਿਭਾਗ ਵੇਰੀਨਾਗ ਵਰਗੇ ਸੰਭਾਵਿਤ ਟੂਰਿਜ਼ਮ ਸਥਾਨਾਂ ਨੂੰ ਉਤਸ਼ਾਹ ਦੇਣ ਲਈ ਠੋਸ ਅਤੇ ਤਾਲਮੇਲ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਤਿਉਹਾਰ ਜੰਮੂ ਕਸ਼ਮੀਰ ’ਚ 75 ਆਫਬੀਟ ਸਥਾਨਾਂ ਨੂੰ ਉਤਸ਼ਾਹ ਦੇਣ ਦੀ ਸਰਕਾਰ ਦੀ ਪਹਿਲ ਦਾ ਹਿੱਸਾ ਹੈ।’’ ਉਨ੍ਹਾਂ ਇਹ ਵੀ ਕਿਹਾ ਕਿ ਵਿਭਾਗ ਵੇਰੀਨਾਗ ਨੂੰ ਘਾਟੀ ਦੇ ਟੂਰਿਜ਼ਮ ਸਰਕਿਟ ਨਾਲ ਜੋੜਨ ਦੀ ਯੋਜਨਾ ਬਣਾ ਰਿਹਾ ਹੈ। ਖੇਤੀਬਾੜੀ, ਬਾਗਬਾਨੀ, ਭੇਡ, ਪਸ਼ੂ ਪਾਲਣ, ਸੈਰ-ਸਪਾਟਾ, ਕੇ.ਵੀ.ਆਈ.ਬੀ., ਮਧੂਮੱਖੀ ਪਾਲਣ, ਫੁੱਲਾਂ ਦੀ ਖੇਤੀ ਅਤੇ ਹਸਤਸ਼ਿਲਪ ਅਤੇ ਹੋਰ ਵਿਭਾਗਾਂ ਅਤੇ ਉੱਦਮੀਆਂ ਸਮੇਤ ਵੱਖ-ਵੱਖ ਵਿਭਾਗਾਂ ਵਲੋਂ ਕਈ ਸਟਾਲ ਵੀ ਲਾਏ ਗਏ। ਮਹੋਤਸਵ ਦੌਰਾਨ ਸੰਸਕ੍ਰਿਤਕ ਪ੍ਰੋਗਰਾਮਾਂ ਦਾ ਵੀ ਆਯੋਜਨ ਕੀਤਾ ਗਿਆ।

Comment here