ਅਨੰਤਨਾਗ- ਜੰਮੂ-ਕਸ਼ਮੀਰ ਵਿੱਚ ਆਏ ਦਿਨ ਅੱਤਵਾਦੀ ਕਾਰਵਾਈਆਂ ਹੋ ਰਹੀਆਂ ਹਨ, ਹਾਲਾਂਕਿ ਸੁਰੱਖਿਆ ਫੋਰਸਾਂ ਵਲੋਂ ਵੀ ਡਟਵਾਂ ਜੁਆਬ ਦਿੱਤਾ ਜਾ ਰਿਹਾ ਹੈ, ਪਰ ਆਮ ਨਾਗਰਿਕਾਂ ਅਤੇ ਫੌਜੀ ਜਵਾਨਾਂ ਦੀ ਜਾਨ ਵੀ ਜਾ ਰਹੀ ਹੈ। ਬੀਤੇ ਦਿਨ ਦੱਖਣ ਕਸ਼ਮੀਰ ਦੇ ਅਨੰਤਨਾਗ ਜ਼ਿਲੇ ਦੇ ਵਤਨਾਰ ਕੋਕਰਨਾਗ ਇਲਾਕੇ ’ਚ ਮੁਕਾਬਲੇ ’ਚ ਫੌਜ ਦਾ ਇਕ ਜਵਾਨ ਸ਼ਹੀਦ ਹੋ ਗਿਆ। ਪੁਲਸ ਨੂੰ ਖੇਤਰ ’ਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਸਾਂਝੇ ਰੂਪ ’ਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ, ਜਿਸ ’ਤੇ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਨਾਲ ਮੁਕਾਬਲਾ ਸ਼ੁਰੂ ਹੋ ਗਿਆ। ਇਸ ਦੌਰਾਨ 19 ਆਰ. ਆਰ. ਫੌਜ ਦੇ ਇਕ ਜਵਾਨ ਨੂੰ ਗੋਲੀ ਲੱਗ ਗਈ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਤੁਰੰਤ ਇਲਾਜ ਲਈ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ। ਸ਼ਹੀਦ ਜਵਾਨ ਦੀ ਪਛਾਣ 19 ਆਰ. ਆਰ. ਦੇ ਨਿਸ਼ਾਂਕ ਦੇ ਰੂਪ ’ਚ ਹੋਈ ਹੈ। ਇਹ ਜਾਣਕਾਰੀ ਫੌਜ ਦੇ ਅਧਿਕਾਰੀਆਂ ਨੇ ਹੀ ਦਿੱਤੀ।
ਅਨੰਤਨਾਗ ਚ ਅੱਤਵਾਦੀਆਂ ਹੱਥੋਂ ਜਵਾਨ ਸ਼ਹੀਦ

Comment here