ਵਿਟਾਮਿਨ ਸੀ ਸਮੇਤ ਕਈ ਪੋਸ਼ਕ ਤੱਤਾਂ ਨਾਲ ਭਰਪੂਰ ਕਾਲੇ ਅੰਗੂਰ ਦਾ ਸੇਵਨ ਸਾਡੀ ਪ੍ਰਤੀਰੋਧਕ ਸਮਰੱਥਾ ਮਜ਼ਬੂਤ ਕਰਦਾ ਹੈ। ਕਾਲੇ ਅੰਗੂਰ ਨੂੰ ਨਿਯਮਤ ਤੌਰ ’ਤੇ ਖਾਣ ਨਾਲ ਸਾਡੀ ਰੋਗ ਪ੍ਰਤੀਰੋਧਕ ਸ਼ਕਤੀ ਵਧਦੀ ਹੈ, ਜਿਸ ਨਾਲ ਅਸੀਂ ਕਈ ਬਿਮਾਰੀਆਂ ਅਤੇ ਲਾਗਾਂ ਤੋਂ ਦੂਰ ਰਹਿੰਦੇ ਹਾਂ।
ਜੇਕਰ ਤੁਸੀਂ ਸ਼ੂਗਰ ਦੇ ਮਰੀਜ਼ ਹੋ ਤਾਂ ਕਾਲੇ ਅੰਗੂਰ ਦਾ ਸੇਵਨ ਤੁਹਾਡੇ ਲਈ ਫਾਇਦੇਮੰਦ ਸਾਬਿਤ ਹੋਵੇਗਾ। ਅਸਲ ਵਿਚ ਕਾਲੇ ਅੰਗੂਰ ’ਚ ਐਂਟੀ-ਡਾਇਬੀਟਿਕ ਤੱਤ ਹੁੰਦੇ ਹਨ, ਜੋ ਬਲੱਡ ਸ਼ੂਗਰ ਦੇ ਪੱਧਰ ਘਟਾਉਣ ਵਿਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਐਂਟੀ-ਹਾਈਪਰਗਲਾਈਸੈਮਿਕ ਗੁਣਾਂ ਨਾਲ ਭਰਪੂਰ ਰੈਸਵੇਰਾਟ੍ਰੋਲ ਨਾਮਕ ਰਸਾਇਣ ਸਰੀਰ ਵਿਚ ਇੰਸੁਲਿਨ ਦੇ ਪੱਧਰ ਨੂੰ ਵਧਣ ਤੋਂ ਰੋਕਦਾ ਹੈ। ਅਜਿਹੇ ਵਿਚ ਤੁਸੀਂ ਡਾਕਟਰ ਦੀ ਸਲਾਹ ’ਤੇ ਇਸ ਦਾ ਸੇਵਨ ਕਰ ਸਕਦੇ ਹੋ।
ਕਾਲੇ ਅੰਗੂਰ ਦਿਲ ਦੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਕਾਲੇ ਅੰਗੂਰ ’ਚ ਮੌਜੂਦ ਪੋਟਾਸ਼ੀਅਮ ਤੇ ਸਾਈਟੋਕੈਮੀਕਲਸ ਵਰਗੇ ਤੱਤ ਦਿਲ ਨੂੰ ਸਿਹਤਮੰਦ ਰੱਖਣ ਵਿਚ ਮਦਦਗਾਰ ਹੁੰਦੇ ਹਨ। ਇਸ ਤੋਂ ਇਲਾਵਾ ਇਸ ’ਚ ਪਾਏ ਜਾਣ ਵਾਲੇ ਪੌਲੀਫਿਨੋਲਸ ਬਲੱਡ ਪ੍ਰੈਸ਼ਰ ਘਟਾਉਣ ਵਿਚ ਮਦਦ ਕਰਦੇ ਹਨ। ਇਸ ਦੇ ਨਾਲ ਹੀ ਕਾਲੇ ਅੰਗੂਰ ਖਾਣ ਨਾਲ ਸਰੀਰ ’ਚ ਖਰਾਬ ਕੋਲੈਸਟ੍ਰੋਲ ਵੀ ਘੱਟ ਹੁੰਦਾ ਹੈ ਤੇ ਦਿਲ ਨਾਲ ਜੁੜੀਆਂ ਬਿਮਾਰੀਆਂ ਦਾ ਖਤਰਾ ਵੀ ਘੱਟ ਹੁੰਦਾ ਹੈ।
ਕਾਲੇ ਅੰਗੂਰ ਹੱਡੀਆਂ ਨੂੰ ਮਜ਼ਬੂਤ ਬਣਾਉਣ ਵਿਚ ਬੇਹੱਦ ਮਦਦਗਾਰ ਹੁੰਦੇ ਹਨ। ਇਨ੍ਹਾਂ ਵਿਚ ਮੌਜੂਦ ਰੇਸਵੇਰਾਟ੍ਰੋਲ ਨਾਂ ਦਾ ਰਸਾਇਣ ਹੱਡੀਆਂ ਲਈ ਫਾਇਦੇਮੰਦ ਹੁੰਦਾ ਹੈ ਜੋ ਹੱਡੀਆਂ ਦੀ ਘਣਤਾ ਵਧਾਉਣ ’ਚ ਮਦਦ ਕਰਦਾ ਹੈ। ਇਸ ਦੇ ਨਾਲ ਹੀ ਕਾਲੇ ਅੰਗੂਰ ਵਿਚ ਹੱਡੀਆਂ ਨੂੰ ਮਜ਼ਬੂਤ ਕਰਨ ਵਾਲਾ ਕੈਲਸ਼ੀਅਮ ਵੀ ਹੁੰਦਾ ਹੈ। ਅਜਿਹੇ ’ਚ ਕਾਲੇ ਅੰਗੂਰ ਨੂੰ ਨਿਯਮਿਤ ਰੂਪ ਨਾਲ ਖਾਣ ਨਾਲ ਹੱਡੀਆਂ ਦੇ ਦਰਦ ਤੋਂ ਵੀ ਰਾਹਤ ਮਿਲਦੀ ਹੈ।
ਜੇਕਰ ਤੁਸੀਂ ਅੱਖਾਂ ਦੀ ਰੋਸ਼ਨੀ ਵਧਾਉਣੀ ਚਾਹੁੰਦੇ ਹੋ ਤਾਂ ਇਸ ਦੇ ਲਈ ਤੁਸੀਂ ਕਾਲੇ ਅੰਗੂਰ ਦਾ ਸੇਵਨ ਵੀ ਕਰ ਸਕਦੇ ਹੋ। ਅਸਲ ਵਿਚ ਕਾਲੇ ਅੰਗੂਰ ’ਵਿਚ ਪਾਏ ਜਾਣ ਵਾਲੇ ਤੱਤ ਅੱਖਾਂ ਦੀ ਰੋਸ਼ਨੀ ਵਧਾਉਣ ਵਿਚ ਮਦਦਗਾਰ ਹੁੰਦੇ ਹਨ। ਇਕ ਖੋਜ ਵਿੱਚ ਸਾਹਮਣੇ ਆਇਆ ਹੈ ਕਿ ਕਾਲੇ ਅੰਗੂਰ ਵਿੱਚ ਮੌਜੂਦ ਰੇਸਵੇਰਾਟ੍ਰੋਲ ਤੱਤ ਐਂਟੀ-ਆਕਸੀਡੇਟਿਵ, ਐਂਟੀ-ਐਪੋਪੋਟੋਟਿਕ ਤੇ ਐਂਟੀ-ਇੰਫਲੇਮੇਟਰੀ ਗੁਣਾਂ ਨਾਲ ਭਰਪੂਰ ਹੁੰਦੇ ਹਨ। ਅਜਿਹੇ ਵਿਚ ਇਸ ਦੀ ਵਰਤੋਂ ਨਾਲ ਉਮਰ ਨਾਲ ਜੁੜੀਆਂ ਅੱਖਾਂ ਦੀ ਦਿੱਕਤ, ਗਲੂਕੋਮਾ ਤੇ ਮੋਤੀਆਬਿੰਦ ਵਰਗੀਆਂ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ।
ਅਨੇਕਾਂ ਬਿਮਾਰੀਆ ਨੂੰ ਦੂਰ ਕਰਦੇ ਕਾਲੇ ਅੰਗੂਰ

Comment here