ਸਿਆਸਤਖਬਰਾਂਚਲੰਤ ਮਾਮਲੇ

ਅਨਿਲ ਜੋਸ਼ੀ ਨੂੰ ਸਿੱਧੂ ਨੇ ‘ਕਾਲਾ ਬ੍ਰਾਹਮਣ’ ਕਿਹਾ

ਸਿੱਧੂ ਦੀ ਅਕਲ ਭ੍ਰਿਸ਼ਟੀ ਗਈ-ਜੋਸ਼ੀ

ਚੰਡੀਗੜ੍ਹ : ਲੰਘੇ ਦਿਨ ਪਹਿਲਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਉਮੀਦਵਾਰ ਅਨਿਲ ਜੋਸ਼ੀ ਉਪਰ ਇੱਕ ਵੱਡਾ ਬਿਆਨ ਕਰ ਕਾਲਾ ਬ੍ਰਾਹਮਣ ਕਿਹਾ ਸੀ। ਜਿਸਾ ਤੋਂ ਬਾਅਦ ਇਸ ਬਿਆਨ ਨੂੰ ਲੈ ਕੇ ਹੰਗਾਮਾ ਵਧਦਾ ਜਾ ਰਿਹਾ ਹੈ। ਸਿੱਧੂ ਦੇ ਬਿਆਨ ਤੇ ਬ੍ਰਾਹਮਣ ਸਮਾਜ ਚ ਗੁੱਸਾ ਵਧਦਾ ਜਾ ਰਿਹਾ ਹੈ। ਇਸਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਉਮੀਦਵਾਰ ਅਨਿਲ ਜੋਸ਼ੀ ਨੇ ਨਵਜੋਤ ਸਿੱਧੂ ਤੇ ਪਲਟਵਾਰ ਕਰਦੇ ਹੋਏ ਦੋਸ਼ ਲਗਾਇਆ ਕਿ ਉਨ੍ਹਾਂ ਦੀ ਅਕਲ ਭ੍ਰਿਸ਼ਟ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਹ ਚੋਣ ਸਿੱਧੂ ਦੀ ਆਖਰੀ ਚੋਣ ਹੋਵੇਗੀ। ਅਨਿਲ ਜੋਸ਼ੀ ਨੇ ਕਿਹਾ ਕਿ ਬ੍ਰਾਹਮਣਾਂ ਦਾ ਸਮਾਜ ਵਿੱਚ ਸਨਮਾਨਯੋਗ ਸਥਾਨ ਹੈ। ਉਨ੍ਹਾਂ ਦਾ ਇਸ ਤਰ੍ਹਾਂ ਬਿਆਨ ਕਰਨਾ ਗਲਤ ਹੈ। ਦੱਸਣਯੋਗ ਹੈ ਕਿ ਸਿੱਧੂ ਨੇ ਇੱਕ ਬਿਆਨ ਵਿੱਚ ਅਨਿਲ ਜੋਸ਼ੀ ਨੂੰ ਕਾਲਾ ਬ੍ਰਾਹਮਣ ਕਿਹਾ ਸੀ। ਇਸ ਦੇ ਨਾਲ ਹੀ ਨਵਜੋਤ ਸਿੱਧੂ ਆਪਣੇ ਬੇਬਾਕ ਬਿਆਨਾਂ ਕਾਰਨ ਹਮੇਸ਼ਾ ਸੁਰਖੀਆਂ ਚ ਰਹਿੰਦੇ ਹਨ ਅਤੇ ਅਕਸਰ ਆਪਣੀ ਹੀ ਪਾਰਟੀ ਦੇ ਫੈਸਲੇ ਤੇ ਸਵਾਲ ਉਠਾਉਂਦੇ ਨਜ਼ਰ ਆਉਂਦੇ ਹਨ। ਇਸ ਤੋਂ ਪਹਿਲਾਂ ਨਵਜੋਤ ਸਿੰਘ ਦਾ ਪੰਜਾਬ ਪੁਲਿਸ ਬਾਰੇ ਬਿਆਨ ਕਾਰਨ ਵਿਰੋਧ ਹੋਇਆ ਸੀ।

Comment here