ਕੋਰੋਨਾ ਵਾਇਰਸ ਦੇ ਅਸਰ ਨੂੰ ਕਾਬੂ ਕਰਨਾ ਹੈ ਤਾਂ ਆਪਣੇ ਸਰੀਰ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਾਓ। ਇਹੀ ਇਕ ਸੂਤਰੀ ਵਾਕ ਸਾਰੇ ਡਾਕਟਰ ਦੱਸਦੇ ਹਨ ਤੇ ਇਸ ਦੇ ਲਈ ਵਿਟਾਮਿਨ-ਸੀ ਜ਼ਿਆਦਾ ਤੋਂ ਜ਼ਿਆਦਾ ਮਾਤਰਾ ਵਿਚ ਲੈਣ ਦੀ ਸਲਾਹ ਦਿੰਦੇ ਹਨ। ਸੰਤਰਾ, ਮੌਸੰਮੀ, ਫਲਾਂ ਦੀ ਹੀ ਤਰ੍ਹਾਂ ਅਨਾਰ ’ਚ ਵੀ ਵਿਟਾਮਿਨ-ਸੀ ਲੋੜੀਂਦੀ ਮਾਤਰਾ ’ਚ ਹੁੰਦਾ ਹੈ। ਦਿਲ ਦੇ ਰੋਗਾਂ ਲਈ ਇਹ ਇਕ ਤਰ੍ਹਾਂ ਦੀ ਦਵਾਈ ਹੈ। ਇਸ ਦੇ ਸੇਵਨ ਨਾਲ ਸਰੀਰ ਦੀ ਚਰਬੀ ਘਟਦੀ ਹੈ ਤੇ ਵਜ਼ਨ ਘਟਦਾ ਹੈ।
ਇਸ ਦੇ ਜੂਸ ’ਚ ਫਰੂਕਟੋਜ਼ ਹੁੰਦਾ ਹੈ, ਇਸ ਲਈ ਸ਼ੂਗਰ ਦੇ ਰੋਗੀਆਂ ਲਈ ਫਾਇਦੇਮੰਦ ਹੈ। ਇਹ ਖ਼ੂਨ ’ਚ ਆਇਰਨ ਦੀ ਘਾਟ ਪੂਰੀ ਕਰਦਾ ਹੈ ਜਿਸ ਨਾਲ ਅਨੀਮੀਆ ਦੀ ਬਿਮਾਰੀ ਦੂਰ ਹੁੰਦੀ ਹੈ।
ਅਨਾਰ ਕਈ ਤਰ੍ਹਾਂ ਦੇ ਐਂਟੀ-ਆਕਸੀਡੈਂਟ ਨਾਲ ਭਰਪੂਰ ਹੁੰਦਾ ਹੈ। ਇਸ ਨੂੰ ਖਾਣ ਨਾਲ ਸਰੀਰ ’ਚ ਫ੍ਰੀ ਰੈਡੀਕਲ ਐਕਟੀਵਿਟੀ ਘਟਦੀ ਹੈ ਤੇ ਇਮਿਊਨਿਟੀ ਵਧਦੀ ਹੈ। ਅਨਾਰ ਦਾ ਸੇਵਨ ਸਰੀਰ ’ਚ ਮੌਜੂਦ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ’ਚ ਮਦਦਗਾਰ ਹੁੰਦਾ ਹੈ ਜਿਸ ਨਾਲ ਕੈਂਸਰ ਵਰਗੀਆਂ ਖ਼ਤਰਨਾਕ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ।
ਅਨਾਰ ਸਰੀਰ ’ਚ ਆਕਸੀਜਨ ਲੈਵਲ ਬਿਹਤਰ ਬਣਾਉਂਦਾ ਹੈ। ਅਜਿਹੇ ਸਮੇਂ ਜਦੋਂ ਕੋਰੋਨਾ ਇਨਫੈਕਟਿਡਾਂ ’ਚ ਆਕਸੀਜਨ ਦਾ ਲੈਵਲ ਡਿੱਗ ਰਿਹਾ ਹੈ ਤਾਂ ਅਨਾਰ ਜ਼ਰੂਰ ਖਾਣਾ ਚਾਹੀਦਾ ਹੈ।
ਅਨਾਰ, ਵਧਾਉਂਦੈ ਵਾਇਰਸ ਨਾਲ ਲੜਨ ਦੀ ਸਮਰੱਥਾ

Comment here