ਅਣਪਛਾਤੇ ਹਮਲਾਵਰਾਂ ਨੇ ਐਡਵੋਕੇਟ ਰਤਨ ਸਿੱਧੂ ‘ਤੇ ਕੀਤਾ ਸੀ ਪਥਰਾਅ
ਚੰਡੀਗੜ੍ਹ-ਸੁਪਰੀਮ ਕੋਰਟ ਵਿੱਚ ਲਾਰੈਂਸ ਬਿਸ਼ਨੋਈ ਕੇਸ ਵਿਚ ਦਿੱਲੀ ਤੋਂ ਵਾਪਸ ਪਰਤ ਰਹੇ ਪੰਜਾਬ ਦੇ ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ਨੇ ਦਾਅਵਾ ਕੀਤਾ ਹੈ ਕਿ ਮੰਗਲਵਾਰ ਨੂੰ ਹਰਿਆਣਾ ਦੇ ਪਾਣੀਪਤ ਨੇੜੇ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ ‘ਤੇ ਹਮਲਾ ਕੀਤਾ ਗਿਆ। ਏਜੀ ਸਿੱਧੂ ਦਿੱਲੀ ਤੋਂ ਚੰਡੀਗੜ੍ਹ ਰੇਲਗੱਡੀ ‘ਤੇ ਸਫ਼ਰ ਕਰ ਰਹੇ ਸੀ ਤਾਂ ਕੁਝ ਲੜਕਿਆ ਨੇ ਕਥਿਤ ਤੌਰ ‘ਤੇ ਪਥਰਾਅ ਕੀਤਾ ਅਤੇ ਖਿੜਕੀ ਦੇ ਸ਼ੀਸ਼ੇ ਤੋੜ ਦਿੱਤੇ। ਇਹ ਘਟਨਾ ਕੁਝ ਸਮਾਂ ਪਹਿਲਾਂ ਪਾਣੀਪਤ ਨੇੜੇ ਉਸ ਸਮੇਂ ਵਾਪਰੀ ਜਦੋਂ ਪੰਜਾਬ ਦੇ ਏਜੀ ਚੰਡੀਗੜ੍ਹ ਵਾਪਸ ਆ ਰਹੇ ਸਨ।
ਪੰਜਾਬ ਦੇ ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ਨੇ ਦੱਸਿਆ ਕਿ ਸ਼ਾਮ ਸਾਢੇ ਛੇ ਵਜੇ ਪਾਣੀਪਤ ਨੇੜੇ ਜਦੋਂ ਟਰੇਨ ਬਹੁਤ ਹੌਲੀ ਚੱਲ ਰਹੀ ਸੀ ਤਾਂ ਕਰੀਬ 8 ਤੋਂ 9 ਲੜਕਿਆਂ ਨੇ ਜਿੱਥੇ ਉਹ ਬੈਠੇ ਸਨ ਅਤੇ ਉਸ ਬਰਥ ਦੇ ਸ਼ੀਸ਼ਿਆਂ ਉਪਰ ਪਥਰਾਅ ਕੀਤਾ। ਹਾਲਾਂਕਿ ਇਸ ਪਥਰਾਅ ‘ਚ ਅਨਮੋਲ ਰਤਨ ਸਿੱਧੂ ਵਾਲ-ਵਾਲ ਬਚ ਗਏ ਪਰ ਉਨ੍ਹਾਂ ਨੂੰ ਕੋਈ ਸੱਟ ਨਹੀਂ ਲੱਗੀ ਪਰ ਉਨ੍ਹਾਂ ਕਿਹਾ ਕਿ ਉਨ੍ਹਾਂ ਤੁਰੰਤ ਇਸ ਦੀ ਸੂਚਨਾ ਡੀ.ਜੀ.ਪੀ. ਨੂੰ ਦਿੱਤੀ ਹੈ।
ਦੱਸ ਦਈਏ ਕਿ ਸੋਮਵਾਰ ਨੂੰ ਏਜੀ ਸਿੱਧੂ ਸੁਪਰੀਮ ਕੋਰਟ ਵਿੱਚ ਲਾਰੈਂਸ ਬਿਸ਼ਨੋਈ ਮਾਮਲੇ ਵਿੱਚ ਪੇਸ਼ ਹੋਏ। ਹਮਲੇ ਤੋਂ ਬਾਅਦ ਏਜੀ ਸਿੱਧੂ ਨੇ ਪੰਜਾਬ ਦੇ ਡੀਜੀਪੀ ਕੋਲ ਸ਼ਿਕਾਇਤ ਦਰਜ ਕਰਵਾਈ। ਏਜੀ ਸਿੱਧੂ ਨੇ ਕਿ ਅੱਜ ਮੈਂ ਸੁਪਰੀਮ ਕੋਰਟ ਵਿੱਚ ਲਾਰੈਂਸ ਬਿਸ਼ਨੋਈ ਦਾ ਕੇਸ ਸੀ, ਉਸ ਕੇਸ ਵਿੱਚ ਦਿੱਲੀ ਗਿਆ ਸੀ ਅਤੇ ਵਾਪਸ ਆਉਂਦੇ ਸਮੇਂ ਇਹ ਘਟਨਾ ਵਾਪਰੀ ਹੈ। ਇਸ ਮਾਮਲੇ ਦੀ ਪਾਨੀਪਤ ਜੀ ਆਰ ਪੀ ਥਾਣੇ ਵਿੱਚ ਸ਼ਿਕਾਇਤ ਦਿੱਤੀ ਗਈ ਸੀ, ਤੇ ਜਾਂਚ ਸ਼ੁਰੂ ਹੋ ਗਈ ਹੈ।
Comment here