ਅਪਰਾਧਖਬਰਾਂਚਲੰਤ ਮਾਮਲੇ

ਅਧਿਆਪਕ ਕਰਦਾ ਸੀ ਗੰਦੀ ਹਰਕਤ, ਬੱਚੇ ਨੇ ਵੱਢ ਦਿੱਤਾ ਗਲਾ

ਦਿੱਲੀ-ਰਾਜਧਾਨੀ ਦਿੱਲੀ ਵਿਚ ਇੱਕ 14 ਸਾਲਾ ਲੜਕੇ ਨੂੰ ਆਪਣੇ ਅਧਿਆਪਕ ਦੀ ਹੱਤਿਆ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਦਰਅਸਲ, ਲੜਕੇ ਦੇ ਟਿਊਟਰ ਨੇ ਕਥਿਤ ਤੌਰ ਉਤੇ ਕਈ ਵਾਰ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਸੀ। ਪੁਲਿਸ ਨੇ ਮਾਮਲੇ ‘ਚ ਦੱਸਿਆ ਕਿ 28 ਸਾਲਾ ਟਿਊਟਰ ਲੜਕੇ ਨਾਲ ਲਗਾਤਾਰ ਦੁਰਵਿਵਹਾਰ ਕਰਦਾ ਸੀ ਅਤੇ ਉਸ ਦੀ ਵੀਡੀਓ ਵੀ ਬਣਾਉਂਦਾ ਸੀ।
ਐਨਡੀਟੀਵੀ ਦੇ ਅਨੁਸਾਰ ਲੜਕੇ ਨੂੰ ਸ਼ੁੱਕਰਵਾਰ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ, ਉਸ ਨੇ ਬਦਲਾ ਲੈਣ ਲਈ ਕਥਿਤ ਤੌਰ ‘ਤੇ ਤੇਜ਼ਧਾਰ ਹਥਿਆਰ ਨਾਲ ਮਾਸਟਰ ਦੀ ਹੱਤਿਆ ਕਰ ਦਿੱਤੀ। ਦੱਖਣ ਪੂਰਬੀ ਦਿੱਲੀ ਦੇ ਡੀਸੀਪੀ ਰਾਜੇਸ਼ ਦੇਵ ਨੇ ਦੱਸਿਆ ਕਿ 30 ਅਗਸਤ ਨੂੰ ਦੁਪਹਿਰ ਕਰੀਬ 2.15 ਵਜੇ ਪੀਸੀਆਰ ਨੂੰ ਕਾਲ ਆਈ ਕਿ ਬਟਲਾ ਹਾਊਸ, ਜਾਮੀਆ ਨਗਰ ਦੇ ਇੱਕ ਘਰ ਦੀ ਦੂਜੀ ਮੰਜ਼ਿਲ ‘ਤੇ ਕਮਰੇ ਵਿੱਚੋਂ ਖੂਨ ਨਿਕਲ ਰਿਹਾ ਹੈ ਅਤੇ ਕਮਰਾ ਖੁੱਲ੍ਹਾ ਹੈ।
ਮੌਕੇ ਉਤੇ ਪਹੁੰਚੀ ਪੁਲਿਸ ਟੀਮ ਨੇ ਦੇਖਿਆ ਕਿ ਇਕ ਵਿਅਕਤੀ ਦੀ ਲਾਸ਼ ਫਰਸ਼ ‘ਤੇ ਪਈ ਸੀ, ਜਿਸ ਦੇ ਗਲੇ ਉਤੇ ਡੂੰਘੀਆਂ ਸੱਟਾਂ ਦੇ ਨਿਸ਼ਾਨ ਸਨ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ, ਟਿਊਟਰ ਜ਼ਾਕਿਰ ਨਗਰ ਵਿੱਚ ਆਪਣੇ ਪਰਿਵਾਰ ਨਾਲ ਰਹਿੰਦਾ ਸੀ। ਪੁਲਿਸ ਨੇ ਤੁਰੰਤ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁੱਢਲੀ ਜਾਂਚ ‘ਚ ਪੁਲਿਸ ਨੇ ਪਾਇਆ ਕਿ ਟਿਊਟਰ ਕਥਿਤ ਤੌਰ ‘ਤੇ ਸਮਲਿੰਗੀ ਸੀ ਅਤੇ ਉਹ ਦੋ ਮਹੀਨੇ ਪਹਿਲਾਂ ਲੜਕੇ ਨੂੰ ਮਿਲਿਆ ਸੀ ਅਤੇ ਉਸ ਤੋਂ ਬਾਅਦ ਕਈ ਵਾਰ ਉਸ ਦਾ ਜਿਨਸੀ ਸ਼ੋਸ਼ਣ ਕਰ ਚੁੱਕਾ ਹੈ।

Comment here