ਅਪਰਾਧਖਬਰਾਂਚਲੰਤ ਮਾਮਲੇ

ਅਦਾਲਤ ਨੇ ਸਤਿੰਦਰ ਜੈਨ ਨੂੰ ਜ਼ਮਾਨਤ ਦੇਣ ਤੋਂ ਕੀਤਾ ਇਨਕਾਰ

ਨਵੀਂ ਦਿੱਲੀ-ਮਨੀ ਲਾਂਡਰਿੰਗ ਦੇ ਇੱਕ ਮਾਮਲੇ ਵਿੱਚ ਅਦਾਲਤ ਨੇ ‘ਆਪ’ ਪਾਰਟੀ ਦੇ ਆਗੂ ਸਤੇਂਦਰ ਜੈਨ ਅਤੇ ਦੋ ਹੋਰਾਂ ਨੂੰ ਜਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਵਿਸ਼ੇਸ਼ ਜੱਜ ਵਿਕਾਸ ਢੱਲ ਨੇ ਕਿਹਾ ਕਿ ‘ਤਿੰਨੋਂ ਪਟੀਸ਼ਨਾਂ ਰੱਦ ਕੀਤੀਆਂ ਜਾਂਦੀਆਂ ਹਨ।’ਅਦਾਲਤ ਨੇ ਵੀਰਵਾਰ ਦੁਪਹਿਰ 2 ਵਜੇ ਇਸ ਮਾਮਲੇ ’ਤੇ ਆਪਣਾ ਫੈਸਲਾ ਸੁਣਾਇਆ। ਅਦਾਲਤ ਵੱਲੋਂ ਪਟੀਸ਼ਨ ਰੱਦ ਹੋਣ ਤੋਂ ਬਾਅਦ ਜੈਨ ਦੇ ਵਕੀਲ ਨੇ ਕਿਹਾ ਕਿ ਉਹ ਦਿੱਲੀ ਹਾਈ ਕੋਰਟ ’ਚ ਇਸ ਆਦੇਸ਼ ਨੂੰ ਚੁਣੌਤੀ ਦੇਵਾਂਗੇ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੀਆਂ ਠੋਸ ਦਲੀਲਾਂ ਨੂੰ ਦਰਕਿਨਾਰ ਰੱਖਿਆ ਗਿਆ ਹੈ।
ਇਸ ਤੋਂ ਪਹਿਲਾਂ ਜਮਾਨਤ ’ਤੇ ਫੈਸਲਾ 16 ਨਵੰਬਰ ਨੂੰ ਸੁਣਾਇਆ ਜਾਣਾ ਸੀ ਪਰ 16 ਨਵੰਬਰ ਨੂੰ ਹੋਈ ਸੁਣਵਾਈ ਦੌਰਾਨ ਅਦਾਲਤ ਨੇ ਕਿਹਾ ਕਿ ਇਸ ਮਾਮਲੇ ’ਚ ਤਿੰਨ ਦੋਸ਼ੀਆਂ ’ਚੋਂ ਇੱਕ ਦਾ ਆਦੇਸ਼ ਅਜੇ ਨਹੀਂ iਲਿਖਆ ਗਿਆ। ਇਸ ਮਾਮਲੇ ’ਚ ਸਾਰੇ ਤਿੰਨ ਦੋਸ਼ੀਆਂ ਦੀ ਜਮਾਨਤ ’ਤੇ ਇਕੱਠੇ ਫੈਸਲਾ ਸੁਣਾਉਣਾ ਹੈ। ਫੈਸਲਾ ਲਿਖਵਾਉਣ ਅਤੇ ਟਾਈਪ ਕਰਵਾਉਣ ’ਚ ਸਮਾਂ ਲੱਗੇਗਾ। ਇਸ ਈ ਅਦਾਲਤ ਨੇ ਫੈਸਲੇ ਨੂੰ ਵੀਰਵਾਰ ਦੁਪਹਿਰ ਤੱਕ ਟਾਲ ਦਿੱਤਾ ਸੀ।
ਜਾਂਚ ਏਜੰਸੀ ਨੇ 2017 ’ਚ ਜੈਨ ਖਿਲਾਫ ਭ੍ਰਿਸ਼ਟਾਚਾਰ ਰੋਕਥਾਮ ਐਕਟ ਤਹਿਤ ਦਰਜ ਸੀ.ਬੀ.ਆਈ. ਦੀ ਇੱਕ ਐੱਫ.ਆਈ.ਆਰ. ਦੇ ਆਧਾਰ ’ਤੇ ਮਨੀ ਲਾਂਡਰਿੰਗ ਦੇ ਮਾਮਲੇ ’ਚ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਸੀ। ਜੈਨ ’ਤੇ ਕਥਿਤ ਰੂਪ ਨਾਲ ਉਨ੍ਹਾਂ ਨਾਲ ਜੁੜੀਆਂ ਚਾਰ ਕੰਪਨੀਆਂ ਦੇ ਮਾਧਿਅਮ ਨਾਲ ਕਾਲੇ ਧਨ ਨੂੰ ਸਫੇਦ ’ਚ ਬਦਲਣ ਦਾ ਇਲਜ਼ਾਮ ਹੈ।

Comment here