ਖਬਰਾਂਚਲੰਤ ਮਾਮਲੇਦੁਨੀਆ

ਅਦਾਲਤ ਨੇ ਲੱਖਾਂ ਕਮਾਉਣ ਵਾਲੇ ਭਿਖਾਰੀ ਨੂੰ ਸੁਣਾਈ ਮਿਸਾਲੀ ਸਜ਼ਾ !

ਕੈਥੇਡ੍ਰਲ-ਇਥੋਂ ਦੇ ਇਕ ਭਿਖਾਰੀ ਜੋ ਹਰ ਸਾਲ 21 ਲੱਖ ਰੁਪਏ ਤੋਂ ਵੱਧ ਦੀ ਕਮਾਈ ਕਰਦਾ ਸੀ, ਬਾਰੇ ਹੈਰਾਨੀਜਨਕ ਖ਼ਬਰ ਸਾਹਮਣੇ ਆਈ ਹੈ। ਅਜਿਹੇ ਦੁਨੀਆ ‘ਚ ਬਹੁਤ ਸਾਰੇ ਭਿਖਾਰੀ ਹਨ, ਜੋ ਕਰੋੜਪਤੀ ਅਤੇ ਲੱਖਪਤੀ ਹਨ। ਉਨ੍ਹਾਂ ਦੀ ਕਮਾਈ ਦੇ ਅੱਗੇ ਵੱਡੇ-ਵੱਡੇ ਅਫ਼ਸਰ ਵੀ ਫਿੱਕੇ ਪੈ ਜਾਂਦੇ ਹਨ। ਅਜਿਹਾ ਹੀ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਹਰ ਸਾਲ 21 ਲੱਖ ਰੁਪਏ ਤੋਂ ਵੱਧ ਦੀ ਕਮਾਈ ਕਰਨ ਵਾਲੇ ਭਿਖਾਰੀ ਦੀ ਦੁਕਾਨ ਬੰਦ ਕਰ ਦਿੱਤੀ ਗਈ ਹੈ। ਇਹ ਕੰਮ ਅਦਾਲਤ ਦੇ ਹੁਕਮਾਂ ਨਾਲ ਹੋਇਆ ਹੈ। ਅਦਾਲਤ ਨੇ ਕਿਹਾ ਕਿ ਜੇਕਰ ਕੋਈ ਹੁਣ ਭੀਖ ਮੰਗਦਾ ਦੇਖਿਆ ਗਿਆ ਤਾਂ ਉਸ ਨੂੰ 5 ਸਾਲ ਦੀ ਸਖ਼ਤ ਸਜ਼ਾ ਹੋ ਸਕਦੀ ਹੈ।
ਹਰ ਮਹੀਨੇ ਇੰਨੀ ਹੈ ਕਮਾਈ
ਅਦਾਲਤ ਨੂੰ ਦੱਸਿਆ ਗਿਆ ਕਿ ਜੇਮਸ ਚੈਂਬਰਜ਼ ਹਰ ਮਹੀਨੇ ਰਾਹਗੀਰਾਂ ਤੋਂ ਲਗਭਗ £1,700 (1,72,239 ਰੁਪਏ) ਕਮਾਉਂਦਾ ਹੈ। ਉਸ ਦਾ ਕੋਈ ਨਿਸ਼ਚਿਤ ਟਿਕਾਣਾ ਵੀ ਨਹੀਂ ਹੈ। ਮਾਮਲੇ ਦੀ ਸੁਣਵਾਈ ਤੋਂ ਬਾਅਦ ਅਦਾਲਤ ਨੇ ਜੇਮਸ ਨੂੰ ਭੀਖ ਮੰਗਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਉਸ ਨੂੰ 12 ਮਹੀਨਿਆਂ ਦੀ ਸ਼ਰਤੀਆ ਛੁੱਟੀ ਵੀ ਦਿੱਤੀ ਗਈ ਸੀ, ਜਿਸ ਦੀ ਉਲੰਘਣਾ ਕਰਨ ‘ਤੇ ਉਸ ਨੂੰ 5 ਸਾਲ ਦੀ ਕੈਦ ਹੋ ਸਕਦੀ ਹੈ।
ਮੈਕਡੋਨਲਡ ਦੇ ਬਾਹਰ ਭੀਖ ਮੰਗਦਾ ਸੀ
ਭਿਖਾਰੀ ਇੰਗਲੈਂਡ ਦੇ ਕੈਥੇਡ੍ਰਲ ਸ਼ਹਿਰ ਵਿੱਚ ਮੈਕਡੋਨਲਡਜ਼ ਸਟੋਰ ਦੇ ਬਾਹਰ ਬੈਠ ਕੇ ਭੀਖ ਮੰਗਦਾ ਸੀ। ਦਰਅਸਲ, 30 ਸਾਲਾ ਜੇਮਸ ਚੈਂਬਰਸ ਬੇਘਰ ਹੈ। ਉਹ ਹਰ ਰੋਜ਼ ਸਵੇਰੇ ਲਿੰਕਨ ਸਿਟੀ ਸੈਂਟਰ ‘ਚ ਮੈਕਡੋਨਲਡਜ਼ ਦੇ ਬਾਹਰ ਆ ਜਾਂਦਾ ਸੀ ਅਤੇ ਦਿਨ ਭਰ ਰਾਹਗੀਰਾਂ ਤੋਂ ਭੀਖ ਮੰਗਦਾ ਸੀ। 9 ਮਹੀਨਿਆਂ ‘ਚ ਉਸ ਨੇ ਪ੍ਰਤੀ ਦਿਨ £60 (6077 ਰੁਪਏ) ਤੱਕ ਦੀ ਕਮਾਈ ਕੀਤੀ। ਕਿਉਂਕਿ ਇੰਗਲੈਂਡ ਵਿੱਚ ਭੀਖ ਮੰਗਣ ‘ਤੇ ਪਾਬੰਦੀ ਹੈ, ਇਸ ਲਈ ਉਸ ਦਾ ਮਾਮਲਾ ਅਦਾਲਤ ‘ਚ ਪਹੁੰਚ ਗਿਆ।

Comment here